ਭਾਰਤੀ ਦੌਰੇ ਤੇ ਪੁਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਬੱਬੂ ਮਾਨ ਨੇ ਕਿੱਤੀ ਇਹ ਬੇਨਤੀ

Written by  Gourav Kochhar   |  February 21st 2018 07:44 AM  |  Updated: February 21st 2018 07:49 AM

ਭਾਰਤੀ ਦੌਰੇ ਤੇ ਪੁਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਬੱਬੂ ਮਾਨ ਨੇ ਕਿੱਤੀ ਇਹ ਬੇਨਤੀ

ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਪਹੁੰਚਣ 'ਤੇ ਸਵਾਗਤ ਕੀਤਾ ਹੈ। ਬੱਬੂ ਮਾਨ ਵਲੋਂ ਇਹ ਸਵਾਗਤ ਫੇਸਬੁੱਕ 'ਤੇ ਪੋਸਟ ਪਾ ਕੇ ਕੀਤਾ ਗਿਆ ਹੈ। ਪੋਸਟ 'ਚ ਬੱਬੂ ਮਾਨ Babbu Maan ਨੇ ਟਰੂਡੋ ਨੂੰ ਪੰਜਾਬ ਦੇ ਕਿਸਾਨਾਂ ਨੂੰ ਕੈਨੇਡਾ 'ਚ ਕੰਮ ਦੇ ਮੌਕੇ ਦੇਣ ਦੀ ਅਪੀਲ ਕੀਤੀ ਹੈ। ਬੱਬੂ ਮਾਨ ਨੇ ਆਪਣੀ ਪੋਸਟ 'ਚ ਲਿਖਿਆ ''ਸਤਿ ਸ੍ਰੀ ਅਕਾਲ ਜੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜੀ ਤੇ ਮੰਤਰੀ ਸਾਹਿਬਾਨ ਜੀ, ਤੁਹਾਡਾ ਭਾਰਤ ਪਹੁੰਚਣ 'ਤੇ ਨਿੱਘਾ ਸਵਾਗਤ, ਜਿਸ ਤਰ੍ਹਾਂ ਤੁਸੀਂ ਪੰਜਾਬੀਆਂ ਨੂੰ ਮਾਣ ਬਖਸ਼ਿਆ ਹੈ।

ਉਸ ਦੇ ਲਈ ਤਹਿ ਦਿਲੋਂ ਧੰਨਵਾਦ। ਬੇਨਤੀ ਹੈ ਕਿ ਮੇਰੇ ਵਤਨ ਦੇ ਕਿਸਾਨ ਬਹੁਤ ਮਿਹਨਤੀ ਹਨ, ਵਿਦਿਅਕ ਯੋਗਤਾ ਬਹੁਤ ਨਾ ਵੀ ਹੋਵੇ ਪਰ ਆਪਣੇ ਕੰਮ ਦੇ ਮਾਹਿਰ ਹਨ। ਕ੍ਰਿਪਾ ਕਰਕੇ ਘੱਟ ਜ਼ਮੀਨ ਵਾਲੇ ਅੰਨਦਾਤਿਆਂ ਲਈ ਇਮੀਗ੍ਰੇਸ਼ਨ ਦੇ ਰਸਤੇ ਖੋਲ੍ਹੇ ਜਾਣ। ਮੈਨੂੰ ਯਕੀਨ ਹੈ ਕਿ ਮੇਰੇ ਵਤਨ ਦੇ ਮਿਹਨਤੀ ਕਿਸਾਨ ਤੁਹਾਡੇ ਮੁਲਕ ਦੀ ਤਰੱਕੀ 'ਚ ਯੋਗਦਾਨ ਪਾਉਣਗੇ। ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਤੋਂ 24 ਫਰਵਰੀ ਤਕ ਭਾਰਤ ਦੇ ਦੌਰੇ 'ਤੇ ਹਨ, ਜਿਸ ਦੌਰਾਨ ਉਹ 21 ਫਰਵਰੀ ਨੂੰ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣਗੇ।

Babbu Maan - Letter to Canada CM


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network