ਕਾਮੇਡੀਅਨ ਸੁਗੰਧਾ ਮਿਸ਼ਰਾ ਨੇ ਗਾਇਆ ਪੰਜਾਬੀ ਗੀਤ, ਵੇਖੋ ਅਤੇ ਕਰੋ ਸ਼ੇਅਰ

Written by  Gourav Kochhar   |  January 16th 2018 09:12 AM  |  Updated: January 16th 2018 09:12 AM

ਕਾਮੇਡੀਅਨ ਸੁਗੰਧਾ ਮਿਸ਼ਰਾ ਨੇ ਗਾਇਆ ਪੰਜਾਬੀ ਗੀਤ, ਵੇਖੋ ਅਤੇ ਕਰੋ ਸ਼ੇਅਰ

ਕਾਮੇਡੀਅਨ ਸੁਗੰਧਾ ਮਿਸ਼ਰਾ ਨੂੰ ਕੌਣ ਨਹੀਂ ਜਾਣਦਾ | ਭਾਰਤ ਵਿਚ ਕਾਮੇਡੀ ਦੇ ਬੇਤਾਜ਼ ਬਾਦਸ਼ਾਹਾਂ ਵਿਚ ਇਕ ਨਾਲ ਸੁਗੰਧਾ ਮਿਸ਼ਰਾ ਦਾ ਵੀ ਜਰੂਰ ਆਉਂਦਾ ਹੈ | ਇਨ੍ਹਾਂ ਨੇ ਆਪਣੇ ਕਾਮੇਡੀ ਕਰਿਅਰ ਵਿਚ ਬੜਾ ਹੀ ਵੱਡਾ ਸਥਾਨ ਹਾਸਿਲ ਕਿੱਤਾ ਹੋਇਆ ਹੈ | ਵਿਸ਼ਵਭਰ ਵਿਚ ਲੋਕ ਸੁਗੰਧਾ ਮਿਸ਼ਰਾ ਦੀ ਕਾਮੇਡੀ ਦੇ ਦੀਵਾਨੇ ਹਨ | ਪਰ ਕਿ ਤੁਸੀਂ ਜਾਣਦੇ ਹੋ ਕਿ ਸੁਗੰਧਾ ਮਿਸ਼ਰਾ ਇਕ ਬੇਹਤਰੀਨ ਕਾਮੇਡੀਅਨ ਦੇ ਨਾਲ ਨਾਲ ਇਕ ਬਹੁਤ ਹੀ ਸੁਰੀਲੀ ਗਾਇਕਾ ਵੀ ਹੈ |

ਜੀ ਹਾਂ ਇਹ ਬਿਲਕੁਲ ਸੱਚ ਹੈ, ਸੁਗੰਧਾ ਮਿਸ਼ਰਾ Sugandha Mishra ਨੇ ਆਪਣੇ ਕਰਿਅਰ ਵਿਚ ਬਹੁਤ ਸਾਰੇ ਗੀਤ ਗਾਏ ਹਨ | ਬਾਲੀਵੁੱਡ ਵਿਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਸ਼ਹਿਰ ਜਲੰਧਰ ਦੀ ਇਹ ਕਾਮੇਡੀਅਨ ਨੇ ਹਾਲ ਹੀ 'ਚ ਇਕ ਪੰਜਾਬੀ ਗੀਤ ਗਾਇਆ ਹੈ ਜਿਸਦਾ ਨਾਮ ਹੈ "ਚੋਰੀ ਚੋਰੀ Chori Chori" | ਸੁਗੰਧਾ ਮਿਸ਼ਰਾ ਨੇ ਆਪਣੀ ਸੁਰੀਲੀ ਅਤੇ ਮਿੱਠੀ ਆਵਾਜ਼ ਨਾਲ ਗੀਤ ਨੂੰ ਬਹੁਤ ਹੀ ਬੇਹਤਰੀਨ ਢੰਗ ਨਾਲ ਗਾਇਆ ਹੈ | ਜੇ ਤੁਸੀਂ ਅਜੇ ਤੱਕ ਨਹੀਂ ਸੁਣਿਆ ਇਹ ਗੀਤ ਤਾਂ ਜਰੂਰ ਵੇਖੋ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network