Advertisment

ਦੀਪ ਜੰਡੂ ਨੇ ਮੰਗੀ ਮਾਫ਼ੀ, ਕਹਿੰਦੇ ਮਿਊਜ਼ਿਕ ਛੱਡ ਕਰ ਲਾਊਂਗਾ ਨੌਕਰੀ

author-image
By Gourav Kochhar
New Update
ਦੀਪ ਜੰਡੂ ਨੇ ਮੰਗੀ ਮਾਫ਼ੀ, ਕਹਿੰਦੇ ਮਿਊਜ਼ਿਕ ਛੱਡ ਕਰ ਲਾਊਂਗਾ ਨੌਕਰੀ
Advertisment

"ਆ ਗਿਆ ਨੀ ਓਹੀ ਬਿੱਲੋ ਟਾਈਮ" ਪੰਕਤੀ ਹਰ ਦੂੱਜੇ ਗਾਣੇ 'ਚ ਸੁਨਣ ਨੂੰ ਮਿਲ ਜਾਂਦੀ ਹੈ | ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੀਪ ਜੰਡੂ ਦੀ ਕਾਮਯਾਬੀ ਦਾ | ਪਿਛਲੇ ਦਿਨ ਹੀ ਦੀਪ ਜੰਡੂ ਨੇ ਬਹੁਤ ਭਾਵੁਕ ਹੁੰਦੇ ਹੋਏ ਆਪਣੇ ਫੇਸਬੁੱਕ ਪੇਜ ਤੇ ਆਪਣੀ ਜ਼ਿੰਦਗੀ ਬਾਰੇ ਕੁਝ ਗੱਲਾਂ ਸਾਂਝਾ ਕਿੱਤਿਆਂ | ਉਸਨੇ ਲਿਖਿਆ ਸਾਰੇ ਸੱਜਣਾ ਮਿੱਤਰਾਂ ਨੂੰ ਹੱਥ ਜੋੜ ਕੇ ਫਤਿਹ ਜੀ |12 ਸਾਲ ਦਾ ਸੀ ਜਦੋਂ ਮੈਂ ਮਿਊਜ਼ਿਕ ਸ਼ੁਰੂ ਕਿੱਤਾ ਸੀ | 16 ਸਾਲ ਦੀ ਉਮਰ 'ਚ ਪਹਿਲੀ ਐਲਬਮ ਰਿਕਾਰਡ ਕਿੱਤੀ ਸੀ ਨੱਚ, ਇਕ ਗਾਇਕ ਦੇ ਰੂਪ ਵਿਚ | ਤੇ ਪਿਛਲੇ 10-11 ਸਾਲ ਤੋਂ ਮੈਂ ਮਿਊਜ਼ਿਕ ਬਣਾ ਰਿਹਾ | ਦਿਨ ਰਾਤ ਮੇਹਨਤ ਕਰਕੇ 2016-17 ਵਿੱਚ ਤੁਸੀਂ ਮੇਰੇ ਕੰਮ ਨੂੰ ਪਿਆਰ ਦਿੱਤਾ | ਮੈਂ ਘਟੋ ਘੱਟ 200-300 ਗਾਣੇ ਦਾ ਮਿਊਜ਼ਿਕ ਕਿੱਤਾ | ਜੇ 2-3 ਗੀਤਾਂ ਦਾ ਮਿਊਜ਼ਿਕ ਇਕੋ ਜਿਹਾ ਹੋਗਿਆ ਹੋਵੇ ਤੇ ਉਸ ਕਰਕੇ ਮੇਰੇ ਫੈਨਸ ਨੂੰ ਦੁੱਖ ਲੱਗਾ ਹੋਵੇ ਤਾਂ ਮਾਫ ਕਰਨਾ | ਮੈਂ ਇਨ੍ਹਾਂ ਚੀਜਾਂ ਦਾ ਅੱਗੇ ਤੋਂ ਧਿਆਨ ਰਖੂੰਗਾ | ਜੇ ਤੁਸੀਂ ਸਹਿਯੋਗ ਦੇਵੋਂਗੇ ਤਾਂ ਪੂਰੀ ਮੇਹਨਤ ਨਾਲ ਕੰਮ ਕਰਾਂਗਾ | ਜੇ ਨਹੀਂ ਕਰੋਗੇ ਤਾਂ ਨੌਕਰੀ ਕਰ ਲਵਾਂਗਾ | ਦਿਨ ਰਾਤ ਦੀ ਮੇਹਨਤ, ਰੱਬ ਦੀ ਓਟ | ਤੁਹਾਡਾ ਸੱਭ ਦਾ ਪਿਆਰ ਤੇ ਦਿਲ ਤੋਂ ਸਪੋਰਟ, ਇਸੇ ਕਰਕੇ ਹੀ ਹੈ ਤੁਹਾਡਾ ਦੀਪ ਜੰਡੂ deep jandu ||

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment