Advertisment

ਜਾਣੋ ਬੱਬਲ ਰਾਏ ਅਤੇ ਕੌਰ ਬੀ ਕਿਵੇਂ ਮਨਾ ਰਹੇ ਨੇ ਲੋਹੜੀ ਦਾ ਤਿਓਹਾਰ

author-image
By Gourav Kochhar
New Update
ਜਾਣੋ ਬੱਬਲ ਰਾਏ ਅਤੇ ਕੌਰ ਬੀ ਕਿਵੇਂ ਮਨਾ ਰਹੇ ਨੇ ਲੋਹੜੀ ਦਾ ਤਿਓਹਾਰ
Advertisment
ਤਿਓਹਾਰ ਮਨੁੱਖ ਦੇ ਜੀਵਨ ਵਿਚ ਇਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਤੋਂ ਸਾਨੂੰ ਮੌਕਾ ਮਿਲਦਾ ਹੈ ਪਰਿਵਾਰ ਨਾਲ ਇਕ ਜੁੱਟ ਹੋਣ ਦਾ, ਖੁਸ਼ੀਆਂ ਮਨਾਉਣ ਦਾ, ਨੱਚਣ ਦਾ ਅਤੇ ਹਸਣ ਦਾ | ਪਰ ਲੋਹੜੀ ਇਕ ਅਜਿਹਾ ਤਿਓਹਾਰ ਹੈ ਜਿਸਦਾ ਹਰ ਇਕ ਪੰਜਾਬੀ ਨੂੰ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ | ਇਸ ਦਿਨ ਲੋਕ ਪਤੰਗ ਉਡਾਉਂਦੇ ਹਨ, ਅਤੇ ਸ਼ਾਮ ਵੇਲੇ ਧੂਣੀ ਬਾਲ ਕੇ ਉਸਦੇ ਆਲੇ-ਦੁਆਲੇ ਨੱਚਦੇ ਹਨ, ਢੋਲ ਵਜਦੇ ਹਨ | ਤਿਲ, ਗੱਚਕ, ਮੂੰਗਫਲੀ, ਗੁੜ ਅਤੇ ਫੁੱਲੀਆਂ, ਇਹ ਸੱਭ ਲੋਹੜੀ ਤਿਓਹਾਰ ਨੂੰ ਹਰ ਇਕ ਦਾ ਪਸੰਦੀਦਾ ਤਿਓਹਾਰ ਬਣਾਉਂਦਾ ਹੈ | publive-image ਇਸ ਸ਼ੁਭ ਅਵਸਰ ਤੇ PTC Punjabi ਚੈੱਨਲ ਨੇ ਇਕ ਪਹਿਲ ਕਿੱਤੀ ਹੈ | ‘ਜਯੋਤੀ ਸ੍ਵਰੂਪ ਕਨਿਆ ਆਸਰਾ ਸੋਸਾਇਟੀ’ ਵਿਚ ਵੱਸ ਰਹੀਆਂ ਖੁਸ਼ੀਆਂ ਤੋਂ ਵੰਚਿਤ ਕੁੜੀਆਂ ਨੂੰ ਇਸ ਲੋਹੜੀ ਦੇ ਤਿਓਹਾਰ ਤੇ ਪੰਜਾਬੀ ਸਿਤਾਰਿਆਂ ਨਾਲ ਮਿਲਵਾਇਆ | ਜਿਸ ਨਾਲ ਬੱਬਲ ਰਾਏ ਤੇ ਕੌਰ ਬੀ ਨੇ ਇਨ੍ਹਾਂ ਕੁੜੀਆਂ ਨਾਲ ਨੱਚ ਕੇ ਅਤੇ ਗਾ ਕੇ ਲੋਹੜੀ ਮਨਾਈ |
Advertisment
publive-image ‘ਜਯੋਤੀ ਸ੍ਵਰੂਪ ਕਨਿਆ ਆਸਰਾ ਸੋਸਾਇਟੀ’, ਇਕ ਐਨ.ਜੀ.ਓ. ਹੈ ਜੋ 1998 ਤੋਂ ਕੁੜੀਆਂ ਦੇ ਅਧਿਕਾਰਾਂ ਲਈ ਕੰਮ ਕਰ, ਸੁਸਾਇਟੀ 'ਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ | ਇਹ ਐਨ.ਜੀ.ਓ ਵਰਤਮਾਨ ਵਿੱਚ 120 ਕੁੜੀਆਂ ਨੂੰ ਸਿੱਖਿਆ ਆਦਿ ਪ੍ਰਦਾਨ ਕਰ ਰਹੀ ਹੈ | publive-image ਪੰਜਾਬੀ ਗਾਇਕ ਬੱਬਲ ਰਾਏ ਤੇ ਕੌਰ ਬੀ ਨੇ ਇਨ੍ਹਾਂ ਕੁੜੀਆਂ ਦੇ ਨਾਲ ਗੀਤ ਗਾਏ, ਸੈਲਫੀਆਂ ਲਿੱਤੀਆਂ ਤੇ ਭੰਗੜੇ ਪਾਏ | ‘ਜਯੋਤੀ ਸ੍ਵਰੂਪ ਕਨਿਆ ਆਸਰਾ ਸੋਸਾਇਟੀ’ ਦੀ ਕੁੜੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਸੱਭ ਤੋਂ ਹਸੀਨ ਪਲ ਹੈ ਤੇ ਉਨ੍ਹਾਂ ਨੇ PTC Punjabi ਨੂੰ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਣ ਲਈ ਵੀ ਧੰਨਵਾਦ ਕੀਤਾ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment