Advertisment

ਜੀ.ਕਿਊ ਅਤੇ ਫਿਲਮਫੇਅਰ ਦੇ ਬਾਅਦ ਸਾਡਾ ਸਟਾਈਲਿਸ਼ ਸਿੰਘ ਮੈਕਸਿਮ 'ਤੇ ਕਰ ਰਿਹਾ ਹੈ ਡੈਬਿਊ

author-image
By Gourav Kochhar
New Update
ਜੀ.ਕਿਊ ਅਤੇ ਫਿਲਮਫੇਅਰ ਦੇ ਬਾਅਦ ਸਾਡਾ ਸਟਾਈਲਿਸ਼ ਸਿੰਘ ਮੈਕਸਿਮ 'ਤੇ ਕਰ ਰਿਹਾ ਹੈ ਡੈਬਿਊ
Advertisment

ਮੈਕਸਿਮ ਇੱਕ ਅੰਤਰਰਾਸ਼ਟਰੀ ਪੁਰਸ਼ਾਂ ਦੀ ਮੈਗਜ਼ੀਨ ਹੈ, ਜੋ 1995 ਵਿੱਚ ਯੂਕੇ 'ਚ ਸ਼ੁਰੂ ਕੀਤੀ ਗਈ ਸੀ | ਮੈਕਸਿਮ 1997 ਤੋਂ ਨਿਊਯਾਰਕ ਸਿਟੀ ਵਿੱਚ ਅਧਾਰਿਤ ਹੈ | ਇਹ ਮੈਗਜ਼ੀਨ ਮਸ਼ਹੂਰ ਅਭਿਨੇਤਰੀਆਂ, ਗਾਇਕਾਂ ਅਤੇ ਮਾਡਲਾਂ ਲਈ ਮਸ਼ਹੂਰ ਹੈ ਜਿਹਨਾਂ ਦਾ ਕਰੀਅਰ ਮੌਜੂਦਾ ਹਾਲ ਚ ਸਿਖਰ ਤੇ ਹੈ | ਮੈਕਸਿਮ ਹਰ ਮਹੀਨੇ ਲਗਪਗ 9 ਮਿਲੀਅਨ ਪਾਠਕਾਂ ਤਕ ਪਹੁੰਚਦੀ ਹੈ | ਹਰ ਮਹੀਨੇ 4 ਮਿਲੀਅਨ ਤੋਂ ਵੱਧ ਨਵੇਂ ਦਰਸ਼ਕ ਮੈਕਸਿਮ ਡਿਜੀਟਲ ਨਾਲ ਜੁੜਦੇ ਹਨ | ਮੈਕਸਿਮ ਮੈਗਜ਼ੀਨ 16 ਸੰਸਕਰਣ ਪ੍ਰਕਾਸ਼ਿਤ ਕਰਦੀ ਹੈ ਅਤੇ ਦੁਨੀਆ ਭਰ ਦੇ 75 ਦੇਸ਼ਾਂ ਵਿਚ ਵਿਕਦੀ ਹੈ |

Advertisment
publive-image

ਇਸ ਮੈਗਜ਼ੀਨ ਦੇ ਕਵਰ ਪੰਨੇ 'ਤੇ ਬਹੁਤ ਸਾਰੀ ਮਸ਼ਹੂਰ ਹਸਤੀਆਂ ਪ੍ਰਦਰਸ਼ਤ ਕੀਤੀਆਂ ਗਈਆਂ ਹਨ | ਪਰ ਇਸ ਬਾਰ ਮੈਗਜ਼ੀਨ ਦਾ ਕਵਰ ਬਹੁਤ ਖਾਸ ਹੈ ਕਿਉਂਕਿ ਪਾਲੀਵੁੱਡ ਅਤੇ ਬਾਲੀਵੁੱਡ ਦੇ ਮਨਪਸੰਦ ਸਰਦਾਰ ਜੀ, ਪਹਿਲੇ ਸਿੱਖ ਅਭਿਨੇਤਾ-ਗਾਇਕ ਨੂੰ ਇਸ ਦੇ ਕਵਰ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ | ਸਾਡੇ ਦੁਸਾਂਝਾਂ ਵਾਲੇ ਦਿਲਜੀਤ ਨੇ ਪਹਿਲਾਂ ਵੀ ਜੀ.ਕਿਊ ਅਤੇ ਫਿਲਮਫੇਅਰ ਜਿਹੇ ਵੱਡੇ ਮੈਗਜ਼ੀਨ ਬ੍ਰਾਂਡਾਂ 'ਤੇ ਆਪਣੀ ਹਸਤੀ ਮਹਿਸੂਸ ਕਰਾਈ ਸੀ |

publive-image
Advertisment

ਸਿੱਖ ਕੌਮ ਵਲੋਂ ਦੇਸ਼ ਲਈ ਸਭ ਤੋਂ ਵੱਧ ਬਲੀਦਾਨ ਕੀਤੇ ਜਾਣ ਤੋਂ ਬਾਅਦ ਵੀ, ਹਿੰਦੀ ਫ਼ਿਲਮ ਇੰਡਸਟਰੀ ਦੇ ਸਿੱਖਾਂ ਨੂੰ ਇੱਕ ਮਜ਼ਾਕ ਦਾ ਵਿਸ਼ਾ ਤੋਂ ਵੱਧ ਹੋਰ ਕੁਝ ਨਹੀਂ ਦਿਖਾਇਆ ਜਾਂਦਾ ਸੀ | ਇਹ ਕੇਵਲ ਸਿੱਖਾਂ ਦੇ ਹਾਸੋਤਮਣੀ ਅਤੇ ਸਹਾਇਕ ਮਿਜਾਜ਼ ਦੇ ਕਾਰਨ ਹੈ | ਪਰ ਜਿਦਾਂ ਕਹਿੰਦੇ ਹਨ 'ਸਵਾ ਲੱਖ ਸੇ ਇਕ ਲੜਾਊਂ ਤਭੀ ਗੋਬਿੰਦ ਸਿੰਘ ਨਾਮ ਕਹਾਊਂ, ਤੋਂ ਸਾਫ ਹੈ ਕਿ ਇਕ ਸਿੱਖ ਸਵਾ ਲੱਖ ਤੇ ਭਾਰੀ ਹੈ | ਇੰਡਸਟਰੀ ਵਿਚ ਵੀ ਹੁਣ ਕੁਛ ਇਸੇ ਤਰ੍ਹਾਂ ਦਾ ਮੋੜ ਆਇਆ ਹੈ ਤੇ ਦਿਲਜੀਤ ਨੇ ਬਹੁਤ ਸਾਰੀਆਂ ਦੀ ਧਾਰਨਾਵਾਂ ਬਦਲ ਦਿੱਤੀਆਂ ਹਨ |

publive-image

ਹਾਲ ਹੀ ਚ ਸਟਾਈਲਿਸ਼ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ 'ਮੈਕਸਿਮ' ਮੈਗਜ਼ੀਨ ਤੋਂ ਆਪਣੀ ਫੋਟੋ ਨੂੰ ਸਾਂਝਾ ਕੀਤਾ, ਤੇ ਕੈਪਸ਼ਨ ਚ ਲਿਖਿਆ : "DosanjhanWala With @maxim.india COVER Shoot ? Dosanjhwala on the Cover of Maxim March issue.. Grab your copy!! THIS SINGH IS SO STYLISH "

ਸਹੀ ਕਿਹਾ ਦਿਲਜੀਤ ਬਾਈ, ਤੁਸੀਂ ਇੰਨੇ ਸਟਾਈਲਿਸ਼ ਹੋ, ਕਿ ਇਹ ਗੱਲ ਸਿਰਫ ਅਸੀਂ ਨੀਂ, ਪੂਰੀ ਦੁਨੀਆਂ ਨੇ ਮੰਨ ਲਿਆ ਹੈ |

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment