Advertisment

ਲਾਵਾਂ ਫੇਰੇ ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਵਿਚਕਾਰ ਹੋਈ ਲੜਾਈ

author-image
By Gourav Kochhar
New Update
ਲਾਵਾਂ ਫੇਰੇ ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਵਿਚਕਾਰ ਹੋਈ ਲੜਾਈ
Advertisment
ਲਾਵਾਂ ਫੇਰੇ ਫ਼ਿਲਮ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ ਹੈ | ਹਾਲ ਹੀ ਚ ਰਿਲੀਜ਼ ਹੋਏ ਇਸਦੇ ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | ਕੁਝ ਸਮੇਂ ਲਈ ਇਹ ਟ੍ਰੇਲਰ ਯੂ-ਟਿਊਬ ਤੇ ਤਰੇਂਡਿੰਗ ਵਿਚ ਵੀ ਰਿਹਾ | ਪਰ ਹਾਲ ਹੀ ਵਿਚ ਖ਼ਬਰ ਮਿੱਲੀ ਹੈ ਕਿ ਇਸ ਫ਼ਿਲਮ ਦੇ ਸੈੱਟ ਤੇ ਪੰਜਾਬੀ ਮਸ਼ਹੂਰ ਹਾਸਿਆਂ ਕਲਾਕਾਰ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਵਿਚਕਾਰ ਲੜਾਈ ਹੋ ਗਈ ਹੈ | ਜੀ ਹਾਂ ਇਹ ਸੱਚ ਹੈ ਕੁਝ ਚਿਰ ਪਹਿਲਾਂ ਹੀ ਰੋਸ਼ਨ ਪ੍ਰਿੰਸ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਕ ਵੀਡੀਓ ਸਾਂਝਾ ਕਿੱਤੀ ਹੈ ਜਿਸ ਵਿਚ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਆਪਸ ਵਿਚ ਬੇਹੱਸ ਕਰ ਰਹੇ ਹਨ |
Advertisment
ਪਤਾ ਨਹੀਂ ਜੀਜੇ ਹੋਣ ਦੇਣਗੇ ਜਾਂ ਨਹੀਂ ਇਹ ਲਾਵਾਂ ਫੇਰੇ, ਵੇਖੋ ਟ੍ਰੇਲਰ 9 ਫਰਵਰੀ 2018 ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਲਾਵਾਂ ਫੇਰੇ' ਦਾ ਟਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਟਰੇਲਰ ਵਿਚ ਫ਼ਿਲਮ ਦੀ ਮੁੱਖ ਜੋੜੀ ਮਤਲਬ ਕਿ ਰੌਸ਼ਨ ਪ੍ਰਿੰਸ ਤੇ ਰੁਬਿਨਾ ਬਾਜਵਾ ਉਦਾਸ ਨਜ਼ਰ ਆ ਰਹੇ ਹਨ ਤੇ ਬਾਕੀ ਸਟਾਰਕਾਸਟ ਮਸਤੀ ਦੇ ਮੂਡ 'ਚ ਨਜ਼ਰ ਆ ਰਹੀ ਹੈ। ਖੈਰ ਇਹ ਮਾਮਲਾ ਕੀ ਹੈ, ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਦੇ ਨਾਲ ਹੀ ਪਤਾ ਚੱਲੇਗਾ। publive-image 'ਲਾਵਾਂ ਫੇਰੇ Laavaan Phere' ਕਾਮੇਡੀ ਨਾਲ ਭਰਪੂਰ ਪੰਜਾਬੀ ਫਿਲਮ ਹੈ। ਫਿਲਮ 'ਚ ਜੀਜਿਆਂ ਦਾ ਵੀ ਅਹਿਮ ਯੋਗਦਾਨ ਹੈ, ਜੋ ਕਿ ਪੋਸਟਰਾਂ ਦੇ ਨਾਲ ਸਾਂਝੀਆਂ ਕੀਤੀਆਂ ਕੈਪਸ਼ਨਾਂ 'ਚ ਸਾਫ਼ ਨਜ਼ਰ ਆ ਰਿਹਾ ਸੀ | ਲੱਗਦਾ ਹੈ ਕਿ ਜੀਜੇ ਹੀ ਹਨ, ਜਿਹੜੇ ਰੌਸ਼ਨ ਪ੍ਰਿੰਸ ਤੇ ਰੁਬਿਨਾ ਬਾਜਵਾ ਦੇ 'ਲਾਵਾਂ ਫੇਰੇ' 'ਚ ਵਿਘਨ ਪਾ ਰਹੇ ਹਨ। publive-image
Advertisment
ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੇ ਕਈ ਹਿੱਟ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ 'ਚ ਰੌਸ਼ਨ ਪ੍ਰਿੰਸ Roshan Prince ਤੇ ਰੁਬਿਨਾ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਹਰਬੀ ਸੰਘਾ ਮੁੱਖ ਭੂਮਿਕਾ ਨਿਭਾ ਰਹੇ ਹਨ। 'ਲਾਵਾਂ ਫੇਰੇ' ਕਰਮਜੀਤ ਅਨਮੋਲ ਪ੍ਰੋਡਕਸ਼ਨਜ਼, ਰੰਜੀਵ ਸਿੰਗਲਾ ਪ੍ਰੋਡਕਸ਼ਨਜ਼ ਤੇ ਪ੍ਰੇਮ ਮੋਸ਼ਨ ਪਿਕਚਰਜ਼ ਵਲੋਂ ਸਾਂਝੇ ਤੌਰ 'ਤੇ ਬਣਾਈ ਜਾ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment