ਮਨਮਰਜ਼ੀਆਂ ਦੀ ਪਹਿਲੀ ਝਲਕ ਹੋਈ ਜਾਰੀ, ਸਰਦਾਰ ਦੇ ਕਿਰਦਾਰ ਵਿਚ ਵਿਖੇ ਅਭਿਸ਼ੇਕ ਬੱਚਨ

Written by  Gourav Kochhar   |  March 21st 2018 10:39 AM  |  Updated: March 21st 2018 10:39 AM

ਮਨਮਰਜ਼ੀਆਂ ਦੀ ਪਹਿਲੀ ਝਲਕ ਹੋਈ ਜਾਰੀ, ਸਰਦਾਰ ਦੇ ਕਿਰਦਾਰ ਵਿਚ ਵਿਖੇ ਅਭਿਸ਼ੇਕ ਬੱਚਨ

ਅਨੁਰਾਗ ਕਸ਼ਯਪ ਦੀ ਫਿਲਮ ਮਨਮਰਜ਼ੀਆਂ ਦਾ ਪਹਿਲਾ ਲੁਕ ਬਾਹਰ ਆ ਗਯਾ ਹੈ | ਇਹ ਕਸ਼ਯਪ ਦੀ ਕਿਸੇ ਵੀ ਹੋਰ ਫ਼ਿਲਮ ਤੋਂ ਹੱਟ ਕੇ ਹੈ | ਹਾਲਾਂ ਕਿ ਫ਼ਿਲਮ ਦੀ ਕਹਾਣੀ ਬਾਰੇ ਅਜੇ ਬਹੁਤ ਕੁਝ ਨਹੀਂ ਦੱਸਿਆ ਗਿਆ ਹੈ, ਪਰ ਲੱਗਦਾ ਹੈ ਕਿ ਕਸ਼ਯਪ ਹਿੰਸਕ ਅਤੇ ਅਜੀਬ ਲਿਖਤ ਤੋਂ ਦੂਰ ਜਾ ਰਹੇ ਹਨ ਜਿਸ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ |

ਮਨਮਰਜ਼ੀਆਂ ਦੀ ਪਹਿਲੀ ਝਲਕ ਚ ਅਭਿਸ਼ੇਕ ਬੱਚਨ, ਤਾਪਸੀ ਪਨੂੰ Tapsee Pannu ਅਤੇ ਵਿੱਕੀ ਕੌਸ਼ਲ ਹਨ ਅਤੇ ਫਿਲਮ ਤੀਬਰ ਅਤੇ ਸੁਖਦ ਮਹਿਸੂਸ ਕਰਨ ਵਾਲੀ ਚੰਗੀ ਪਰਿਵਰਤਿਤ ਕਹਾਣੀ ਦਾ ਅਨੁਭਵ ਕਰਾਉਂਦੀ ਹੈ | ਫਿਲਮ ਦੀ ਸ਼ੂਟਿੰਗ ਫਿਲਹਾਲ ਪੰਜਾਬ ਵਿੱਚ ਚਲ ਰਹੀ ਹੈ | ਕਨਿਕਾ ਢਿੱਲੋਂ ਦੁਆਰਾ ਲਿਖੀ ਇਹ ਫਿਲਮ, ਆਨੰਦ ਲਾਲ ਰਾਏ ਦੁਆਰਾ ਤਿਆਰ ਕੀਤੀ ਜਾ ਰਹੀ ਹੈ | ਮਨਮਰਜ਼ੀਆਂ 7 ਸਤੰਬਰ ਨੂੰ ਰਿਲੀਜ ਹੋਣ ਦੀ ਉਮੀਦ ਹੈ |

ਫਿਲਮ ਦੀ ਪਹਿਲੀ ਝਲਕ ਵਿਚ, ਅਭਿਸ਼ੇਕ ਨੂੰ ਪੱਗ ਬੰਨ੍ਹ ਕੇ ਵੇਖਿਆ ਜਾ ਸਕਦਾ ਹੈ | ਤਾਪਸੀ ਅਤੇ ਵਿੱਕੀ ਇਕ ਜਵਾਨ ਪੰਜਾਬੀ ਜੋੜੇ ਦੀ ਤਰ੍ਹਾਂ ਦਿਖਾਈ ਦਿੰਦੇ ਹਨ, ਵਿੱਕੀ ਬਾਲਾਂ ਦੇ ਨਵੇਂ ਸਟਾਈਲ ਅਤੇ ਜਿਮ ਮੋਰੀਸਨ ਦੀ ਟੀ-ਸ਼ਰਟ ਵਿਚ ਦਿੱਖ ਰਹੇ ਹਨ |

ਵਿੱਕੀ ਨੇ ਇਸ ਤੋਂ ਪਹਿਲਾਂ ਅਨੁਰਾਗ ਨਾਲ ਰਮਨ ਰਾਘਵ 2.0 ਚ ਕੰਮ ਕੀਤਾ ਸੀ | ਇਸ ਫਿਲਮ ਵਿੱਚ ਉਨ੍ਹਾਂ ਨੇ ਨਸ਼ਾ ਕਰਨ ਵਾਲੇ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਸੀ |ਹਾਲ ਹੀ ਚ ਅਭਿਸ਼ੇਕ Abhishek Bachan ਨੇ ਦੋ ਸਾਲਾਂ ਬਾਅਦ ਕੈਮਰਾ ਦਾ ਸਾਹਮਣਾ ਕਰਨ ਬਾਰੇ ਟਵੀਟ ਕੀਤਾ | ਇਸ ਤੋਂ ਪਹਿਲਾਂ ਉਨ੍ਹਾਂਨੂੰ 2016 ਦੀ ਹਾਊਸਫੁੱਲ 3 ਵਿਚ ਦੇਖਿਆ ਗਿਆ ਸੀ | ਪੰਜਾਬ ਵਿੱਚ ਸ਼ੂਟਿੰਗ ਕਰ ਰਹੇ ਅਭਿਸ਼ੇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫਿਲਮ ਦੇ ਕਰਿਊ ਨਾਲ ਇੱਕ ਢਾਬੇ ਵਿੱਚ ਖਾਣਾ ਖਾਣ ਦੀ ਵੀਡੀਓ ਸਾਂਝਾ ਕੀਤੀ | ਵੀਡੀਓ ਵਿਚ ਉਹ ਉਹ ਉਤਸ਼ਾਹਿਤ ਪ੍ਰਸ਼ੰਸਕਾਂ ਨਾਲ ਘਿਰੇ ਹੋਏ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network