ਬਾਗੀ 2 ਦੇ ਅਗਲੇ ਸੋਂਗ ਵਿਚ ਜੈਕਲੀਨ ਨੇ ਅਪਣਾਇਆ ਡਾਂਸ ਕਵੀਨ ਮਾਧੁਰੀ ਦਾ ਅੰਦਾਜ਼
ਬਾਗੀ 2 ਦੇ ਹਾਲੇ ਤਕ ਜਿੰਨ੍ਹੇ ਵੀ ਗੀਤ ਆਏ ਨੇ ਹਰ ਇਕ ਇਕ ਤੋਂ ਵੱਧ ਕੇ ਇੱਕ ਨੇ, ਤੇ ਹੁਣ ਇਸ ਮੂਵੀ ਦੇ ਅਗਲੇ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁਕਿਆ ਹੈ, ਗੀਤ ਦਾ ਨਾਮ ਹੈ ਇਕ ਦੋ ਤਿੰਨ | ਗੀਤ ਦੇ ਨਾਮ ਤੋਂ ਤੁਹਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੋਣਾ ਕਿ ਇਹ ਗੀਤ ਪੁਰਾਣੀ ਹਿੰਦੀ ਫਿਲਮ "ਤੇਜ਼ਾਬ" ਦੇ ਮਾਧੁਰੀ ਵਲੋਂ ਕਿੱਤੇ ਗਏ ਸੁਪਰਹਿੱਟ ਡਾਂਸ ਨੰਬਰ "ਇਕ ਦੋ ਤਿੰਨ" ਦਾ ਰੀਕਰਿਏਸ਼ਨ ਹੈ |
ਪੁਰਾਣੇ ਡਾਂਸ ਨੰਬਰ ਦੇ ਵਿਚ ਮਾਧੁਰੀ ਨੇ ਆਪਣੀਆਂ ਅਦਾਵਾਂ ਤੇ ਆਪਣੇ ਡਾਂਸ ਦੇ ਨਾਲ ਸਾਰੀਆਂ ਦਾ ਦਿਲ ਜਿੱਤ ਲਿਆ ਸੀ, ਤੇ ਹੁਣ ਬਾਗੀ 2 Baaghi 2 ਦੇ ਵਿਚ ਉਹਨਾਂ ਦੇ ਇਸੇ ਡਾਂਸ ਨੰਬਰ ਵਿਚ ਉਹਨਾਂ ਦੀ ਥਾਂ ਜੈਕਲੀਨ ਡਾਂਸ ਕਰਦੇ ਹੋਏ ਨਜ਼ਰ ਆਏਗੀ | ਹੁਣ ਦੇਖਣਾ ਇਹ ਹੈ ਕਿ ਜਿੰਨ੍ਹਾ ਪਿਆਰ ਲੋਕਾਂ ਨੇ ਮਾਧੁਰੀ ਨੂੰ ਦਿੱਤਾ ਸੀ ਕਿ ਉਨਾਂ ਹੀ ਪਿਆਰ ਜੈਕਲੀਨ ਨੂੰ ਦਿੰਦੇ ਨੇ ਕਿ ਨਹੀਂ | ਵੈਸੇ ਸੋਂਗ ਦਾ ਟੀਜ਼ਰ ਹੀ ਰਿਲੀਜ਼ ਹੋਇਆ ਹੈ ਤੇ ਲੋਕਾਂ ਵਿਚ ਇਸ ਗੀਤ ਨੂੰ ਲੈ ਕੇ ਕ੍ਰੇਜ਼ ਵੱਧਦਾ ਜਾ ਰਿਹਾ ਹੈ |
Edited By: Gourav Kochhar