Advertisment

ਕਾਮੇਡੀ ਕਿੰਗ ਕਪਿਲ ਸ਼ਰਮਾ ਛੋਟੇ ਪਰਦੇ ਤੋਂ ਇੱਕ ਵਾਰ ਫਿਰ ਕਰ ਰਹੇ ਨੇ ਵਾਪਸੀ, ਵੇਖੋ ਪਰੋਮੋ

author-image
By Gourav Kochhar
New Update
ਕਾਮੇਡੀ ਕਿੰਗ ਕਪਿਲ ਸ਼ਰਮਾ ਛੋਟੇ ਪਰਦੇ ਤੋਂ ਇੱਕ ਵਾਰ ਫਿਰ ਕਰ ਰਹੇ ਨੇ ਵਾਪਸੀ, ਵੇਖੋ ਪਰੋਮੋ
Advertisment
ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਫਿਰ ਛੋਟੇ ਪਰਦੇ 'ਤੇ ਵਾਪਸੀ ਲਈ ਤਿਆਰ ਹਨ। ਉਨ੍ਹਾਂ ਆਪਣੇ ਨਵੇਂ ਟੀ. ਵੀ. ਸ਼ੋਅ ਲਈ ਪੂਰੀ ਤਿਆਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਸੋਮਵਾਰ ਨੂੰ ਉਨ੍ਹਾਂ ਆਪਣੇ ਇਸ ਸ਼ੋਅ ਦਾ ਪ੍ਰੋਮੋ ਸ਼ੂਟ ਕਰ ਚੁੱਕੇ ਹਨ। ਜਲਦ ਹੀ ਇਸਦਾ ਟੀਜ਼ਰ ਲਾਂਚ ਕੀਤਾ ਜਾਵੇਗਾ। ਜੇਕਰ ਸਭ ਕੁਝ ਸਹੀ ਰਿਹਾ ਤਾਂ ਮਾਰਚ 'ਚ ਸੋਨੀ ਟੀ. ਵੀ. 'ਤੇ ਇਹ ਸ਼ੋਅ ਸ਼ੁਰੂ ਹੋ ਸਕਦਾ ਹੈ। ਫਿਲਹਾਲ ਸ਼ੋਅ ਦਾ ਨਾਂ ਅਜੇ ਤੈਅ ਨਹੀਂ ਹੋਇਆ। ਜਾਣਕਾਰੀ ਮੁਤਾਬਕ ਕਪਿਲ ਦੇ ਸ਼ੋਅ 'ਚ ਉਨ੍ਹਾਂ ਦੀ ਪੁਰਾਣੀ ਟੀਮ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਕ ਸ਼ਖਸ ਦੀ ਵਾਪਸੀ ਦਾ ਅਜੇ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਇਹ ਸਖਸ਼ ਕਾਮੇਡੀਅਨ ਸੁਨੀਲ ਗਰੋਵਰ ਹੈ। publive-image ਦੱਸਣਯੋਗ ਹੈ ਕਿ ਪਿੱਛਲੇ ਸਾਲ ਕਪਿਲ
Advertisment
Kapil Sharma ਦਾ ਸ਼ੋਅ ਸੁਨੀਲ ਗਰੋਵਰ Sunil Grover ਨਾਲ ਵਿਵਾਦ ਦੇ ਚਲਦੇ ਬੰਦ ਹੋ ਗਿਆ ਸੀ। ਇਸ ਤੋਂ ਬਾਅਦ ਕਪਿਲ ਕਾਫੀ ਸਮਾਂ ਬੀਮਾਰ ਰਹੇ ਪਰ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। publive-image ਇਹ ਸ਼ੋਅ ਬੰਦ ਹੋਣ ਤੋਂ ਬਾਅਦ ਕਪਿਲ ਫਿਲਮ 'ਫਿਰੰਗੀ Firangi' 'ਚ ਦਿਖਾਈ ਦਿੱਤੇ ਪਰ ਇਹ ਫਿਲਮ ਬਾਕਸ ਆਫਿਸ 'ਤੇ ਅਸਫਲ ਸਾਬਤ ਰਹੀ ਸੀ। ਇਸ ਤੋਂ ਇਲਾਵਾ ਇਹ ਦੱਸਿਆ ਜਾ ਰਿਹਾ ਹੈ ਕਿ ਕਪਿਲ ਦਾ ਇਹ ਨਵਾਂ ਸ਼ੋਅ ਮਾਰਚ 'ਚ ਵੱਖਰੇ ਅੰਦਾਜ਼ ਨਾਲ ਵਾਪਸੀ ਕਰੇਗਾ। publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment