ਫ਼ੁਕਰੇ ਰਿਟਰ੍ਨ੍ਸ ਦਾ ਪਹਿਲਾ ਗੀਤ ਹੋਇਆ ਜਾਰੀ, ਵੇਖੋ ਅਤੇ ਸ਼ੇਅਰ ਕਰੋ

Written by  PTC Buzz   |  November 15th 2017 05:53 AM  |  Updated: November 15th 2017 05:55 AM

ਫ਼ੁਕਰੇ ਰਿਟਰ੍ਨ੍ਸ ਦਾ ਪਹਿਲਾ ਗੀਤ ਹੋਇਆ ਜਾਰੀ, ਵੇਖੋ ਅਤੇ ਸ਼ੇਅਰ ਕਰੋ

ਰਿਮਿਕ੍ਸ ਗੀਤਾਂ ਦੇ ਟਰੇਂਡ ਵਿਚ ਇਕ ਨਵਾਂ ਮੋੜ ਚੱਲ ਰਿਹਾ ਹੈ | ਅਕਸਰ ਅੱਜ ਕਲ ਦੀਆਂ ਫ਼ਿਲਮਾਂ 'ਚ ਪੁਰਾਣੇ ਗੀਤਾਂ ਨੂੰ ਵੱਖਰਾ ਰੰਗ ਢੰਗ ਦੇ ਕੇ ਗਾਇਆ ਜਾ ਰਿਹਾ ਹੈ | ਕਾਲਾ ਚਸ਼ਮਾ, ਚੀਜ਼ ਬੜੀ ਮਸਤ ਅਤੇ ਹੱਮਾ ਹੱਮਾ ਜਿਹੇ ਕਈ ਗੀਤਾਂ ਨੂੰ ਲੋਕਾਂ ਨੇ ਬਹੁਤ ਪਿਆਰ ਵੀ ਦਿੱਤਾ | ਤੇ ਹੁਣ ਇਹੋ ਜਿਹਾ ਹੀ ਕੁਝ ਆਉਣ ਵਾਲੀ ਫ਼ਿਲਮ ਫ਼ੁਕਰੇ ਰਿਟਰ੍ਨ੍ਸ 'ਚ ਵੇਖਣ ਨੂੰ ਮਿਲੇਗਾ |

ਹਾਲ ਹੀ 'ਚ ਜਾਰੀ ਹੋਈ ਫ਼ੁਕਰੇ ਰਿਟਰ੍ਨ੍ਸ (Fukrey Returns) ਦੀ ਪਹਿਲੀ ਝੱਲਕ ਤੋਂ ਬਾਅਦ ਹੁਣ ਇਸ ਫ਼ਿਲਮ ਦਾ ਪਹਿਲਾ ਗੀਤਾਂ ਵੀ ਜਾਰੀ ਹੋ ਗਿਆ ਹੈ ਜਿਸਦਾ ਨਾਮ ਹੈ "ਮੇਹਬੂਬਾ" | ਜੀ ਹਾਂ ਇਹ ਕੋਈ ਹੋਰ ਗੀਤ ਨਹੀਂ ਕਈ ਸਾਲ ਪਹਿਲਾਂ ਮੁਹੰਮਦ ਰਫ਼ੀ ਵਲੋਂ ਗਾਇਆ ਗੀਤ "ਓ ਮੇਰੀ ਮੇਹਬੂਬਾ (O Meri Mehbooba)" ਹੀ ਹੈ | ਜਿਸਨੂੰ ਹੁਣ ਦੁਬਾਰਾ ਨੇਹਾ ਕੱਕੜ ਅਤੇ ਯਾਸਰ ਦੇਸਾਈ ਨੇ ਆਪਣੀ ਬੁਲੰਦ ਅਵਾਜ 'ਚ ਗਾਇਆ ਹੈ ਅਤੇ ਮਸ਼ਹੂਰ ਰੈਪਰ ਰਫਤਾਰ ਦਾ ਰੈਪ ਵੀ ਇਸ ਗੀਤ 'ਚ ਸੁਨਣ ਨੂੰ ਮਿਲ ਰਿਹਾ ਹੈ | ਚਲੋ ਲੈਂਦੇ ਹਾਂ ਆਨੰਦ ਇਸ ਗੀਤ ਦਾ:

https://youtu.be/GIrx2bRqm2o

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network