ਜਲਦ ਆ ਰਹੀ ਹੈ ਗੁਰਜੀਤ ਸਿੰਘ ਦੀ ਫ਼ਿਲਮ ਰੰਗ ਪੰਜਾਬ

Written by  Gourav Kochhar   |  December 16th 2017 06:01 AM  |  Updated: December 16th 2017 06:01 AM

ਜਲਦ ਆ ਰਹੀ ਹੈ ਗੁਰਜੀਤ ਸਿੰਘ ਦੀ ਫ਼ਿਲਮ ਰੰਗ ਪੰਜਾਬ

PTC Punjabi ਦੇ ਚੈਟ ਸ਼ੋਜ਼ ਤੇ ਰਿਯਲਿਟੀ ਸ਼ੋਜ਼ ਦੇ ਵਿੱਚ ਤੁਸੀਂ ਅਕਸਰ ਗੁਰਜੀਤ ਸਿੰਘ ਨੂੰ ਪੰਜਾਬੀ ਸਿਤਾਰਿਆਂ ਦੇ ਨਾਲ ਮਿਠੀਆਂ ਮਿਠੀਆਂ ਗੱਲਾਂ ਕਰਦੇ ਹੋਏ ਦੇਖਿਆ ਹੋਏਗਾ | ਚਾਹੇ ਸਿਤਾਰਿਆਂ ਦੇ ਗੀਤ ਰਿਲੀਜ਼ ਹੋਣ ਬਾਰੇ ਗੱਲਾਂ ਹੋਣ ਤੇ ਚਾਹੇ ਉਨ੍ਹਾਂ ਦੀ ਕਿੱਸੇ ਫਿਲਮ ਦੇ ਰਿਲੀਜ਼ ਹੋਣ ਦੇ ਬਾਰੇ ਚਿਟ ਚੈਟ, ਗੁਰਜੀਤ ਸਿੰਘ ਨੇ ਆਪਣੀ ਮਿਠੀਆਂ ਮਿਠੀਆਂ ਗੱਲਾਂ ਦੇ ਨਾਲ ਹਮੇਸ਼ਾ ਹੀ ਸ਼ਾਨਦਾਰ ਸਮਾਂ ਬਣਾਇਆ ਹੈ |

ਤੁਹਾਨੂੰ ਦੱਸ ਦੇਈਏ ਕਿ PTC Punjabi ਤੇ ਐਂਕਰਿੰਗ ਕਰਦੇ ਹੋਏ ਨਜ਼ਰ ਆਉਣ ਵਾਲ਼ੇ ਗਬਰੂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ "ਲਵਲੀ ਤੇ ਲਵਲੀ" ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਿੱਤੀ ਸੀ ਤੇ ਉਸਤੋਂ ਬਾਅਦ ਗੇਲੋ ਦੇ ਵਿੱਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ | ਸੋ ਇਕ ਬਾਰ ਫਿਰ ਤੋਂ ਗੁਰਜੀਤ ਸਿੰਘ ਤਿਆਰ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿੱਲਾਂ ਨੂੰ ਟੁੰਬਣ ਦੇ ਲਈ | ਜੀ ਹਾਂ ਗੁਰਜੀਤ ਸਿੰਘ ਕਰ ਰਹੇ ਨੇ ਆਪਣੀ ਤੀਜੀ ਪੰਜਾਬੀ ਫਿਲਮ | ਇਸ ਫਿਲਮ ਦਾ ਨਾਂ ਹੈ “ਰੰਗ ਪੰਜਾਬ” | ਇਸ ਫਿਲਮ ਦੇ ਵਿੱਚ ਗੁਰਜੀਤ ਸਿੰਘ ਦਾ ਕਿਰਦਾਰ ਬਹੁਤ ਹੀ ਦਮਦਾਰ ਹੈ | ਇਸ ਫਿਲਮ ਦੇ ਵਿੱਚ ਉਹ ਇਕ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾ ਰਹੇ ਨੇ | ਇਸ ਫਿਲਮ ਨੂੰ ਲੀਡ ਕਰ ਰਹੇ ਨੇ “ਦੀਪ ਸਿੱਧੂ” | ਇਸ ਕਰਕੇ ਹੁਣ ਵੇਖਣਾ ਇਹ ਹੈ ਕਿ ਰੰਗ ਪੰਜਾਬ ਦੇ ਵਿੱਚ ਸਾਨੂੰ ਪੰਜਾਬ ਦੇ ਕਿਹੜੇ ਕਿਹੜੇ ਰੰਗ ਵੇਖਣ ਨੂੰ ਮਿਲਦੇ ਨੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network