Advertisment

ਗੁਰਪੁਰਵ ਦੇ ਪਾਵਨ ਮੌਕੇ ਤੇ ਵੇਖੋ ਇਹ ਫ਼ਿਲਮ

author-image
By PTC Buzz
New Update
ਗੁਰਪੁਰਵ ਦੇ ਪਾਵਨ ਮੌਕੇ ਤੇ ਵੇਖੋ ਇਹ ਫ਼ਿਲਮ
Advertisment
ਪੰਜਾਬੀ ਇੰਡਸਟਰੀ ਦੀ ਹਿੱਟ ਫ਼ਿਲਮ "ਨਾਨਕ ਨਾਮ ਜਹਾਜ਼ ਹੈ" ਵਿਚ ਬਾਲੀਵੁੱਡ ਦੀ ਮਹਾਨ ਹਸਤੀ ਪ੍ਰਿਥਵੀਰਾਜ ਕਪੂਰ ਨੇ ਗੁਰਮੁਖ ਸਿੰਘ ਦੀ ਬੇਹਤਰੀਨ ਭੂਮਿਕਾ ਨਿਭਾਈ ਸੀ | ਪੰਜਾਬੀ ਵਿਚ ਬਣੀ ਇਸ ਫ਼ਿਲਮ ਨੇ ਇਨ੍ਹੀ ਜ਼ਿਆਦਾ ਵਾਹ-ਵਾਹੀ ਲੁੱਟੀ ਕਿ ਸੰਨ 1970 ਵਿਚ ਇਸ ਫ਼ਿਲਮ ਨੂੰ ਦੋ ਨੈਸ਼ਨਲ ਅਵਾਰਡ ਵੀ ਦਿੱਤੇ ਗਏ ਸਨ | ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇਹ ਪਹਿਲੀ ਸਭ ਤੋਂ ਵੱਡੀ ਪੰਜਾਬੀ ਹਿੱਟ ਫ਼ਿਲਮ ਸੀ | ਚਲੋ ਫਿਰ ਤਿਆਰ ਹੋ ਜਾਓ ਹੁਣ ਇਸ ਫ਼ਿਲਮ ਨੂੰ ਟੀਵੀ ਤੇ ਵੇਖਣ ਲਈ | ਜੀ ਹਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵ ਉੱਤੇ PTC Punjabi ਦੀ ਖ਼ਾਸ ਪੇਸ਼ਕਸ਼ "ਨਾਨਕ ਨਾਮ ਜਹਾਜ਼ ਹੈ" ਜੋ ਆਵੇਗੀ ਅੱਜ ਸ਼ਾਮ ਨੂੰ 6:45 ਤੇ ਅਤੇ ਕੱਲ ਦੁਪਹਿਰ ਨੂੰ 1 ਵਜੇ ਸਿਰਫ਼ PTC Punjabi ਚੈਨਲ ਤੇ | publive-image ਬਾਅਦ ਵਿਚ ਵੇਵ ਸਿਨੇਮਾ ਦੇ ਮਾਲਿਕ ਪੋਂਟੀ ਚੱਢਾ ਅਤੇ ਸ਼ੇਮਾਰੂ ਏੰਟਰਟੇਨਮੇੰਟ ਨੇ ਇਸ ਫ਼ਿਲਮ ਦੇ ਰਾਈਟਸ ਖ਼ਰੀਦ ਕੇ ਇਸਨੂੰ ਦੁਬਾਰਾ ਨਵੇਂ ਰੰਗ ਰੂਪ 'ਚ ਗੁਰੂ ਨਾਨਕ ਦੇ 500ਵੇਂ ਜਨਮ ਦਿਹਾੜੇ ਤੇ ਰਿਲੀਜ਼ ਕੀਤਾ ਸੀ | ਸ਼ੇਮਾਰੂ ਏੰਟਰਟੇਨਮੇੰਟ ਨੇ ਇਸ ਫ਼ਿਲਮ ਨੂੰ ਦੁਬਾਰਾ ਠੀਕ ਢੰਗ ਨਾਲ ਨਵੇਂ ਰੰਗ ਦੇ ਕੇ ਡਿਜਿਟਲ ਰੂਪ ਚ ਬਣਾਇਆ | ਹੇਮੰਤ ਕਿਰਾਨੀ ਜੋ ਸ਼ੇਮਾਰੂ ਏੰਟਰਟੇਨਮੇੰਟ 'ਚ ਕੰਮ ਕਰਦੇ ਸੀ, ਉਨ੍ਹਾਂ ਨੇ ਆਖਿਆ ਕਿ ਫ਼ਿਲਮ ਦੀ ਰੀਲ ਬਹੁਤ ਹੀ ਖ਼ਸਤਾ ਹਾਲਤ ਵਿਚ ਸੀ | ਟੀਮ ਦੇ 100 ਕਾਰੀਗਰਾਂ ਨੇ ਮਿਲ ਕੇ ਇਸ ਉੱਤੇ ਕੰਮ ਕੀਤਾ, ਰੰਗਾਂ 'ਚ ਥੋੜਾ ਬਦਲਾਵ ਲਿਆਂਦਾ ਅਤੇ ਅਖ਼ੀਰ ਇਕ ਮਹੀਨੇ ਦੀ ਮੇਹਨਤ ਤੋਂ ਬਾਅਦ ਫ਼ਿਲਮ ਡਿਜਿਟਲੀ ਤਿਆਰ ਹੋਈ | ਤੇ ਫਿਰ 27 ਨਵੰਬਰ 2015 ਨੂੰ ਇਹ ਫ਼ਿਲਮ ਦੁਬਾਰਾ ਵਿਸ਼ਵਭਰ 'ਚ ਜਾਰੀ ਕੀਤੀ ਗਈ |
Advertisment

Stay updated with the latest news headlines.

Follow us:
Advertisment
Advertisment
Latest Stories
Advertisment