ਗੁਰੂ ਰੰਧਾਵਾ ਦਾ ਇਹ ਗੀਤ ਨਚਾ ਰਿਹਾ ਹੈ ਮੁੰਬਈ ਵਾਲਿਆਂ ਨੂੰ

Written by  Gourav Kochhar   |  December 20th 2017 08:31 AM  |  Updated: December 20th 2017 08:31 AM

ਗੁਰੂ ਰੰਧਾਵਾ ਦਾ ਇਹ ਗੀਤ ਨਚਾ ਰਿਹਾ ਹੈ ਮੁੰਬਈ ਵਾਲਿਆਂ ਨੂੰ

ਗੁਰੂ ਰੰਧਾਵਾ ਦੇ ਲਾਹੌਰ ਦਾ ਪੂਰਾ ਪੂਰਾ ਹੈ ਜ਼ੋਰ | ਤਾਂ ਹੀਂ ਤਾਂ ਰਿਲੀਜ਼ ਹੋਣ ਦੇ 1 ਹਫਤੇ ਦੇ ਬਾਅਦ ਵੀ ਪੰਜਵੇ ਨੰਬਰ ਤੇ ਟਰੇਂਡ ਕਰ ਰਿਹਾ ਹੈ | ਜੋ ਵੀ ਕਹੋ ਜਦੋਂ ਦੀ ਗੁਰੂ ਰੰਧਾਵਾ ਦੇ ਗੀਤ ਬਾਲੀਵੁੱਡ ਦੇ ਵਿਚ ਟਰੇਂਡ ਦੇ ਵਿਚ ਆਏ ਨੇ, ਓਦੋਂ ਦੀ ਯੂ-ਟਿਊਬ ਤੇ ਉਨ੍ਹਾਂ ਦੇ ਗੀਤਾਂ ਦਾ ਟਰੇਂਡਿੰਗ ਹੋਣਾ ਤੇ ਆਮ ਗੱਲ ਹੋ ਗਈ ਹੈ | ਗੁਰੂ ਰੰਧਾਵਾ ਦੀ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਦੀ ਇਹ ਉੱਡਾਣ ਕੋਈ ਇੰਨ੍ਹੀ ਛੇਤੀ ਨਹੀਂ ਹੋ ਗਈ | ਇਸ ਦੇ ਲਈ ਤੁਹਾਨੂੰ ਸਾਰਿਆਂ ਨੂੰ ਦਸ ਦੇਈਏ ਕਿ ਬਹੁਤ ਸਾਲ ਲੰਘ ਗਏ ਨੇ |

ਗੁਰੂ ਰੰਧਾਵਾ ਨੇ ਆਪਣੇ ਮਿਊਜ਼ਿਕਲ ਕੈਰੀਅਰ ਦੇ ਦੋਰਾਨ ਬਹੁਤ ਸਾਰੇ ਉਤਰਾਅ ਚੜਾਅ ਦੇਖੇ ਨੇ, ਬਹੁਤ ਸਾਰੇ ਗੀਤ ਬਣਾਏ ਨੇ, ਕਈ ਗੀਤ ਹਿੱਟ ਹੋਏ ਤੇ ਕਈ ਸੁਪਰ ਹਿੱਟ | ਪਰ ਪਟੋਲਾ ਤੋਂ ਬਾਅਦ ਤੇ ਗੁਰੂ ਰੰਧਾਵਾ Guru Randhawa ਨੇ ਅੱਤ ਹੀ ਕਰਾ ਦਿੱਤੀ ਤੇ ਅੱਜ ਪੰਜਾਬ ਦਾ ਗੁਰੂ ਰੰਧਾਵਾ ਮੁੰਬਈ ਵਾਲਿਆਂ ਨੂੰ ਆਪਣੇ ਗਾਣਿਆਂ ਤੇ ਨਚਾ ਰਿਹਾ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network