ਪਵ ਧਾਰਿਆ ਨੇ ਗੁਰੂ ਰੰਧਾਵਾ ਦੇ ਗੀਤਾਂ ਦੇ ਵਿਊਜ਼ ਨੂੰ ਕਿਹਾ ਨਕਲੀ, ਗੁਰੂ ਨੇ ਦਿੱਤਾ ਇਹ ਜਵਾਬ

Written by  Gourav Kochhar   |  April 20th 2018 11:29 AM  |  Updated: April 20th 2018 11:29 AM

ਪਵ ਧਾਰਿਆ ਨੇ ਗੁਰੂ ਰੰਧਾਵਾ ਦੇ ਗੀਤਾਂ ਦੇ ਵਿਊਜ਼ ਨੂੰ ਕਿਹਾ ਨਕਲੀ, ਗੁਰੂ ਨੇ ਦਿੱਤਾ ਇਹ ਜਵਾਬ

ਹਾਲ ਹੀ ‘ਚ ਹਿੰਦੀ ਤੇ ਪੰਜਾਬੀ ਗੀਤਾਂ ਨੂੰ ਯੂ-ਟਿਊਬ ‘ਤੇ ਫੇਕ ਵਿਊਜ਼ ਮਿਲਣ ‘ਤੇ ਕਾਫੀ ਚਰਚਾ ਹੋ ਰਹੀ ਹੈ। ਕੁਝ ਦਿਨ ਪਹਿਲਾਂ ਹੀ ਪਵ ਧਾਰੀਆ Pav Dharia ਨੇ ਕਿਹਾ ਸੀ ਕਿ ਅੱਜਕੱਲ੍ਹ ਕੁਝ ਗਾਇਕ ਆਪਣੇ ਗੀਤਾਂ ‘ਤੇ ਫੇਕ ਵਿਊਜ਼ ਖਰੀਦ ਰਹੇ ਹਨ ਤੇ ਇਹ ਰੁਝਾਨ ਪੰਜਾਬੀ ਇੰਡਸਟਰੀ ਨੂੰ ਭ੍ਰਿਸ਼ਟ ਕਰ ਰਿਹਾ ਹੈ।

"Most Punjabi songs these days are trending #1 on YouTube while @theweeknd @taylorswift can't even manage to get above #3. Ever wondered how a Punjabi song released on the same day as God's Plan gets more views than Drake's track? Great chat with the Toronto clan ft. @jstatikmusic @officialdjem @kultarrai @djksr @iamjotidhillon @shotbydolo Link in my bio for the full podcast ??"

ਆਪਣੇ ਇਸ ਵੀਡੀਓ ‘ਚ ਪਵ ਧਾਰੀਆ Pav Dharia ਨੇ ਮਸ਼ਹੂਰ ਗਾਇਕ ਗੁਰੂ ਰੰਧਾਵਾ Guru Randhawa ਦਾ ਨਾਂ ਲਿਆ ਸੀ ਕਿ ਉਨ੍ਹਾਂ ਦੇ ਗਾਣੇ ‘ਹਾਈ ਰੇਟਿਡ ਗੱਭਰੂ’ ‘ਤੇ ਫੇਕ ਵਿਊਜ਼ ਹਨ, ਜਦੋਂ ਕਿ ਇਹ ਗਾਣਾ ਟ੍ਰੈਂਡ ‘ਚ ਵੀ ਨਹੀਂ ਆਇਆ। ਇਸ ਦਾ ਜਵਾਬ ਗੁਰੂ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਦਿੱਤਾ। ਇਸ ਪੋਸਟ ‘ਚ ਗੁਰੂ ਨੇ ਆਪਣੇ ਆਪ ਨੂੰ ਸਿੱਧੇ ਤੌਰ ‘ਤੇ ਡਿਫੈਂਡ ਨਹੀਂ ਕੀਤਾ। ਇਸ ਦੇ ਨਾਲ ਹੀ ਗੁਰੂ Guru Randhawa ਨੇ ਕਿਹਾ ਕਿ ਉਹ ਪਹਿਲਾ ਇੰਡੀਅਨ ਗਾਇਕ ਹੈ ਜੋ ਯੂ-ਟਿਊਬ ਦੇ ਬਿਲਬੋਰਡ ‘ਤੇ ਟਾਪ 25 ‘ਚ ਆਪਣੇ ਗਾਣੇ ‘ਲਾਹੌਰ’ ਕਰਕੇ ਆਇਆ ਹੈ।

randhawa - pav

ਗੁਰੂ Guru Randhawa ਇਕਲਾ ਅਜਿਹਾ ਗਾਇਕ ਨਹੀਂ ਜਿਸ ਨੇ ਇਸ ਨੂੰ ਫੇਸ ਕੀਤਾ ਹੈ। ਇਸੇ ਤਰ੍ਹਾਂ ਦੇ ਫੇਕ ਵਿਊਜ਼ ਕਰਕੇ ਨੇਹਾ ਕੱਕੜ Neha Kakkar ਵੀ ਇਸ ਲਿਸਟ ‘ਚ ਸ਼ਾਮਲ ਹੋ ਰਹੀ ਹੈ। ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਗਾਣੇ ‘ਓ ਹਮਸਫਰ’ ਕਰਕੇ। ਇੰਨ੍ਹੀ ਜਲਦੀ ਰਿਲੀਜ਼ ਨੇਹਾ ਦਾ ਇਹ ਗੀਤ ਯੂ-ਟਿਊਬ ‘ਤੇ ਨੰਬਰ ਵਨ ‘ਤੇ ਟ੍ਰੈਂਡ ਹੋ ਰਿਹਾ ਹੈ। ਪਵ ਨੇ ਨੇਹਾ ਤੋਂ ਵੀ ਸਵਾਲ ਕੀਤਾ ਹੈ ਪਰ ਅਜੇ ਤੱਕ ਨੇਹਾ ਵੱਲੋਂ ਕੋਈ ਜਵਾਬ ਨਹੀਂ ਆਇਆ।

ਪਵ Pav Dharia ਨੇ ਆਪਣੇ ਇੰਸਟਾ ‘ਤੇ ਇੱਕ ਹੋਰ ਪੋਸਟ ਸਾਂਝਾ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਉਹ ਗੁਰੂ ਦੇ ਖਿਲਾਫ ਨਹੀਂ ਹਨ । ਉਹ ਸਿਰਫ਼ ਫੇਕ ਵਿਊਜ਼ ਵਾਲੇ ਗਾਇਕਾਂ ਦੇ ਖਿਲਾਫ ਹਨ |

randhawa - pav

"The amount of support I've received for saying what majority of people already felt is overwhelming and I'd like to thank each and every one of you who've messaged me to tell me how wonderful it is to finally have someone say what they've been feeling all along.

But there are some who don't understand that this is NOT about a particular person. DON'T COMMENT UNLESS YOU'VE HEARD THE FULL PODCAST."

Pav dharia


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network