ਹਰਭਜਨ ਮਾਨ ਲੈ ਕੇ ਆ ਰਹੇ ਹਨ "ਕੰਗਨ", ਵੇਖੋ ਪਹਿਲੀ ਝਲਕ

Written by  Gourav Kochhar   |  March 22nd 2018 06:14 AM  |  Updated: March 22nd 2018 06:17 AM

ਹਰਭਜਨ ਮਾਨ ਲੈ ਕੇ ਆ ਰਹੇ ਹਨ "ਕੰਗਨ", ਵੇਖੋ ਪਹਿਲੀ ਝਲਕ

ਹਰਭਜਨ ਮਾਨ ਇਕ ਪ੍ਰਸਿੱਧ ਪੰਜਾਬੀ ਗਾਇਕ, ਅਭਿਨੇਤਾ ਅਤੇ ਫ਼ਿਲਮ ਨਿਰਮਾਤਾ ਹਨ | ਉਨ੍ਹਾਂ ਦੀਆਂ ਫਿਲਮਾਂ ਚ 'ਜੀ ਆਯਾ ਨੂ', 'ਅਸਾਂ ਨੂ ਮਾਨ ਵਤਨ ਦਾ', 'ਹੀਰ ਰਾਂਝਾ' ਅਤੇ 'ਜੱਗ ਜਿਓਂਦਿਆਂ ਦੇ ਮੇਲੇ’ ਸ਼ਾਮਲ ਹਨ |

ਮਾਨ ਨੇ 1980 ਵਿਚ ਇਕ ਸ਼ੋਂਕ ਵਜੋਂ ਗਾਉਣਾ ਸ਼ੁਰੂ ਕੀਤਾ ਸੀ | ਕੈਨੇਡਾ ਵਿਚ ਹਾਈ ਸਕੂਲ ਵਿਚ ਪੜ੍ਹਦੇ ਹੋਏ ਸਾਊਥ ਏਸ਼ੀਅਨ ਕਮਿਊਨਿਟੀ ਲਈ ਸਥਾਨਕ ਸ਼ੋਅ ਵਿਚ ਗੀਤ ਪੇਸ਼ ਕੀਤਾ | ਇਕ ਪ੍ਰੋਫੈਸ਼ਨਲ ਕਲਾਕਾਰ ਵਜੋਂ ਉਨ੍ਹਾਂ ਦੀ ਸ਼ੁਰੂਆਤ ਪੰਜਾਬ ਵਿੱਚ ਸਾਲ 1992 ਚ ਹੋਇ ਸੀ | ਜਦ ਮਾਨ ਨੂੰ ਅਹਿਸਾਸ ਹੋਇਆ ਕਿ ਕੈਨੇਡਾ ਵਿਚ ਪੰਜਾਬੀ ਸੰਗੀਤ ਦਾ ਬਾਜ਼ਾਰ ਛੋਟਾ ਸੀ, ਉਹ ਆਪਣੇ ਐਲਬਮਾਂ ਨੂੰ ਰਿਕਾਰਡ ਕਰਨ ਲਈ ਪੰਜਾਬ ਵਾਪਸ ਪਰਤਿਆ |

ਉਨ੍ਹਾਂਨੂੰ ਵੱਡਾ ਬ੍ਰੇਕ ਸਾਲ 1999 ਚ "ਓਏ ਹੋਏ" ਗਾਣੇ ਦੇ ਨਾਲ ਮਿਲਾ | ਇਸ ਗਾਣੇ ਲਈ ਉਨ੍ਹਾਂਨੂੰ ਐਮਟੀਵੀ ਅਤੇ ਟੀ ​​ਸੀਰੀਜ਼ ਦੁਆਰਾ ਪ੍ਰਦਾਨ ਕੀਤੇ ਗਏ ਸਹਿਯੋਗ ਨਾਲ ਸਫਲਤਾ ਮਿਲੀ | ਉਨ੍ਹਾਂ ਦਾ ਪੰਜਾਬੀ-ਪੌਪ ਸਟਾਈਲ ਛੇਤੀ ਹੀ ਪੂਰੇ ਭਾਰਤ ਦੇ ਦਰਸ਼ਕਾਂ ਨੂੰ ਪਸੰਦ ਆਯਾ ਅਤੇ ਉਨ੍ਹਾਂਨੇ ਕਈ ਫ਼ਿਲਮਾਂ ਦੇ ਲਈ ਅਭਿਨੇਤਾ ਨੂੰ ਆਵਾਜ਼ ਦਿਤੀ ਤੇ ਪਲੇਬੈਕ ਕੀਤਾ |

ਗਾਇਕ ਤੇ ਅਭਿਨੇਤਾ ਹਰਭਜਨ ਮਾਨ ਛੇਤੀ ਹੀ ਆਪਣਾ ਨਵਾਂ ਗੀਤ 'ਕੰਗਨ' ਨੂੰ ਰਿਲੀਜ਼ ਕਰਨਗੇ | ਗੀਤ ਇੱਕ ਡਾਂਸ ਨੰਬਰ ਹੋਵੇਗਾ | ਗੀਤ ਦੇ ਬੋਲ ਮਸ਼ਹੂਰ ਗੀਤਕਾਰ ਬੱਬੂ ਸਿੰਘ ਮਾਨ ਦੁਆਰਾ ਲਿਖੇ ਗਏ ਹਨ, ਸੰਗੀਤ ਪ੍ਰਸਿੱਧ ਸੰਗੀਤ ਕੰਪੋਜ਼ਰ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ | ਮਾਨ ਨੇ ਹਾਲ ਹੀ ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਪੋਸਟ ਸਾਂਝਾ ਕਰਦੇ ਹੋਏ ਕਿਹਾ :

#KANGAN, a brand new song, releasing very soon. Put on your dancing shoes! ?

#jatindershah #babusinghmaan #rswami #newpunjabimusic #punjabi #punjabimusic #music #worldmusic #tseries #bhushankumar #tinrangtheworldtour #hmfans #

ਦਸ ਦੇਈਏ ਕਿ ਫਿਲਹਾਲ ਹਰਭਜਨ ਮਾਨ ਆਪਣੇ ਇਕ ਹੋਰ ਗੀਤ' ਦਿੱਲੀ '84 '' ' ਲਈ ਵੀ ਕੰਮ ਕਰ ਰਹੇ ਹਨ ਜਿਸ ਲਈ ਸੰਗੀਤ ਸੁਖਸ਼ਿੰਦਰ ਸ਼ਿਨਡਾ ਨੇ ਦਿੱਤਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network