ਕਿ ਪਵ ਧਾਰਿਆ ਵੀ ਬੱਝਣ ਲਗੇ ਹਨ ਵਿਆਹ ਦੇ ਬੰਧਨ ਵਿਚ ?

Written by  Gourav Kochhar   |  March 19th 2018 08:07 AM  |  Updated: March 21st 2018 10:29 AM

ਕਿ ਪਵ ਧਾਰਿਆ ਵੀ ਬੱਝਣ ਲਗੇ ਹਨ ਵਿਆਹ ਦੇ ਬੰਧਨ ਵਿਚ ?

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਮਕਾਲੀ ਸੰਗੀਤ ਦੇ ਮਾਹਿਰ ਪਵ ਧਾਰੀਆ, ਬਹੁਤ ਸਾਰੇ ਦਿਲਾਂ ਤੇ ਰਾਜ ਕਰਦੇ ਹਨ | ਨਾ ਜਾ, ਨੈਨ, ਤੇਰੀ ਦੀਵਾਨੀ ਆਦਿ ਗੀਤਾਂ ਨਾਲ ਗਾਇਕ ਕਈ ਲੋਕਾਂ ਦੇ ਪਸੰਦੀਦਾ ਗਾਇਕਾਂ ਚੋ ਇਕ ਹਨ | ਉਹ ਲੜਕੀਆਂ ਚ ਕਾਫੀ ਮਸ਼ਹੂਰ ਹਨ ਤੇ ਕਈ ਕੁੜੀਆਂ ਉਨ੍ਹਾਂ ਤੇ ਮਰਦੀਆਂ ਹਨ | ਉਨ੍ਹਾਂ ਦਾ ਚੇਹਰਾ, ਮੁਸਕਰਾਹਟ ਅਤੇ ਉਨ੍ਹਾਂ ਦੀਆਂ ਮਜ਼ਬੂਤ ​​ਵਿਸ਼ੇਸ਼ਤਾਵਾਂ ਨੇ ਉਨ੍ਹਾਂ ਨੂੰ ਬਹੁਤ ਸੈਕਸੀ ਬਣਾਉਂਦੀਆਂ ਹਨ | ਪਰ ਕੁੜੀਓ, ਜੇ ਤੁਸੀਂ ਇਸ ਪ੍ਰਤਿਭਾਸ਼ਾਲੀ ਗਾਇਕ ਨਾਲ ਵਿਆਹ ਕਰਨ ਦਾ ਸੁਪਨਾ ਦੇਖਿਆ ਹੈ, ਤਾਂ ਆਪਣੇ ਸੁਪਨੇ ਨੂੰ ਟੁੱਟਣ ਲਈ ਤਿਆਰ ਹੋ ਜਾਓ |

ਜੀ ਹਾਂ, ਪਵ ਧਾਰੀਆ ਦਾ ਵਿਆਹ ਹੋ ਰਿਹਾ ਹੈ! ਕੀ ਤੁਹਾਨੂੰ ਇਹ ਸਹੀ ਨਹੀਂ ਲੱਗਦਾ ? ਸਾਨੂੰ ਵੀ ਵਿਸ਼ਵਾਸ ਨੀਂ ਹੋ ਰਿਹਾ |

ਪਰ ਕੁਝ ਦਿਨ ਪਹਿਲਾਂ ਪਵ ਨੇ ਆਪਣੇ ਵਿਆਹ ਦੀ ਘੋਸ਼ਣਾ ਕਰ ਦਿੱਤੀ ਸੀ | ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਜਿੱਥੇ ਉਹ ਇਕ ਲੜਕੀ ਦੇ ਸਾਹਮਣੇ ਗੋਡੇ ਨਿਵਾਜਿਆ ਬੈਠੇ ਸੀ | ਓਹਨਾ ਨੇ ਕੁੜੀ ਦਾ ਹੱਥ ਫੜ ਰੱਖਿਆ ਸੀ ਅਤੇ ਕੁੜੀ ਸੱਚਮੁਚ ਹੈਰਾਨ ਜਾਪਦੀ ਸੀ | ਸਾਡੇ ਉਨ੍ਹਾਂ ਦੇ ਵਿਆਹ ਬਾਰੇ ਅੰਦਾਜ਼ਾ ਲਾਉਣ ਦਾ ਕਾਰਨ ਇਹ ਸੀ ਉਨ੍ਹਾਂ ਦੀ ਪੋਸਟ ਦਾ ਸਿਰਲੇਖ:

"You are sentenced to life in prison. #pavsgettingmarried"

ਭਾਵੇਂ ਪਵ ਦੇ ਕਈ ਪ੍ਰਸ਼ੰਸਕ ਨਿਰਾਸ਼ ਸਨ, ਪਰ ਉਨ੍ਹਾਂ ਨੇ ਪਵ ਧਾਰਿਆ ਨੂੰ ਵਧਾਈ ਦਿੱਤੀ | ਪਰ ਗਾਇਕ ਬੱਬਲ ਰਾਏ ਨੇ ਉਨ੍ਹਾਂ ਦਈ ਪੋਸਟ ਤੇ ਇਕ ਵੱਖਰੀ ਟਿੱਪਣੀ ਕੀਤੀ :

“Only in the video I hope.”

ਹੁਣ ਸਵਾਲ ਇਹ ਹੈ ਕਿ, ਕਿ ਧਾਰਿਆ ਅਸਲ ਚ ਵਿਆਹ ਕਰਵਾ ਰਿਹਾ ਹੈ? ਜੇ ਅਜਿਹਾ ਹੈ ਤਾਂ ਉਹ ਕਿਸਮਤ ਵਾਲੀ ਕੁੜੀ ਕੌਣ ਹੈ? ਅਫ਼ਸੋਸ ਦੀ ਗੱਲ ਇਹ ਹੈ ਕਿ ਗਾਇਕ ਨੇ ਹਾਲੇ ਇਹ ਖੁਲਾਸਾ ਵੀ ਨਹੀਂ ਕੀਤਾ ਹੈ | ਹਾਲਾਂਕਿ ਪਵ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਇਹ ਖ਼ਬਰ ਅਸਲੀ ਹੈ ਜਾਂ ਸਿਰਫ ਕਿਸੀ ਪ੍ਰਾਜੈਕਟ ਲਈ ਹੈ, ਪਰ ਪਾਵ ਧਾਰਿਆ ਹਾਲੇ ਚੁੱਪ ਹੈ | ਸਾਨੂੰ ਸੱਚਮੁੱਚ ਆਸ ਹੈ ਕਿ ਪਵ ਛੇਤੀ ਹੀ ਇਸ ਖ਼ਬਰ ਬਾਰੇ ਸਾਨੂੰ ਸਾਫ਼ ਕਰ ਦੇਵੇ | ਤਦ ਤੱਕ ਇਸ ਥਾਂ ਨੂੰ ਹੋਰ ਅੱਪਡੇਟ ਲਈ ਚੈੱਕ ਕਰਦੇ ਰਹੋ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network