ਹਾਈ ਹੀਲ ਤੇ ਹਰ ਇੱਕ ਨੂੰ ਨਚਾਉਣ ਵਾਲਾ ਜੈਜ਼ ਧਾਮੀ ਲੈ ਕੇ ਆਇਆ ਹੈ "So Simple"

Written by  Gourav Kochhar   |  February 07th 2018 11:05 AM  |  Updated: February 07th 2018 11:05 AM

ਹਾਈ ਹੀਲ ਤੇ ਹਰ ਇੱਕ ਨੂੰ ਨਚਾਉਣ ਵਾਲਾ ਜੈਜ਼ ਧਾਮੀ ਲੈ ਕੇ ਆਇਆ ਹੈ "So Simple"

ਜਸਵਿੰਦਰ ਸਿੰਘ ਧਾਮੀ ਕੱਚਾ ਨਾਮ ਜੈਜ਼ ਧਾਮੀ ਨੂੰ ਕੌਣ ਨਹੀਂ ਜਾਣਦਾ | 2008 ਵਿੱਚ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੈਜ਼ ਧਾਮੀ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਨੂੰ ਵੀ ਆਪਣੇ ਹਾਈ ਹੀਲਸ ਗੀਤ ਤੇ ਨੱਚਵਾ ਚੁੱਕੇ ਨੇ |

ਜਿੱਥੇ ਉਨ੍ਹਾਂ ਨੇ ਹਾਈ ਹੀਲਸ ਵਰਗਾ ਗੀਤ ਗਿਆ, ਉੱਥੇ ਹੀ ਦੂਜੇ ਪਾਸੇ ਮੈਂ ਪੰਜਾਬੀ ਬੋਲੀ ਆਂ ਵਰਗਾ ਗੀਤ ਗਾ ਕੇ ਆਪਣੇ ਬਹੁਮੁਖੀ ਹੋਣ ਦਾ ਸਬੂਤ ਦਿੱਤਾ | ਤੇ ਜਨਾਬ ਹੁਣ ਖ਼ਬਰ ਇਹ ਹੈ ਕਿ ਜੈਜ਼ ਧਾਮੀ Jaz Dhami ਆਪਣਾ ਇਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ | ਤੇ ਉਸ ਗੀਤ ਦਾ ਨਾਂ ਹੈ ਸੋ ਸਿੰਪਲ So Simple | ਗੀਤ ਦਾ ਸ਼ਿਰਸ਼ਕ ਭਾਵੇਂ ਸੋ ਸਿੰਪਲ ਹੋਵੇ, ਪਰ ਅੱਸੀਂ ਗਾਰੰਟੀ ਨਾਲ ਕਹਿ ਸਕਦੇ ਹਾਂ ਕਿ ਗੀਤ ਬਹੁਤ ਹੀ ਖ਼ਾਸ ਹੋਵੇਗਾ | ਤੇ ਇਸ ਗੀਤ ਦਾ 8 ਫਰਵਰੀ ਨੂੰ PTC ਤੇ Primier ਹੋਣ ਜਾ ਰਿਹਾ ਹੈ ਜੀ | ਮਤਲਬ ਤੁਸੀਂ ਇਹਨੂੰ ਦੇਖ ਸਕਦੇ ਹੋ ਸਿਰਫ਼ ਪੰਜਾਬ ਦੇ ਨੰਬਰ 1 ਚੈਨਲ PTC Punjabi ਤੇ 8 ਫਰਵਰੀ ਨੂੰ ਸਵੇਰੇ 10 ਵਜੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network