Advertisment

ਰਿਲੀਜ਼ ਹੋਣ ਤੋਂ ਪਹਿਲਾਂ ਹੀ ‘ਖਿੱਦੋ ਖੂੰਡੀ’ ਫ਼ਿਲਮ ਆਈ ਸੁਰਖੀਆਂ ਵਿਚ

author-image
By Gourav Kochhar
New Update
ਰਿਲੀਜ਼ ਹੋਣ ਤੋਂ ਪਹਿਲਾਂ ਹੀ ‘ਖਿੱਦੋ ਖੂੰਡੀ’ ਫ਼ਿਲਮ ਆਈ ਸੁਰਖੀਆਂ ਵਿਚ
Advertisment

Ranjit bawa movie khido khundi trailer launched: ਇਸ ਸਾਲ ਰਿਲੀਜ਼ ਹੋਣ ਵਾਲੀ ਹੋਰ ਸਪੋਰਟਸ ਫਿਲਮਾਂ ਵਿੱਚ, ‘ਖਿੱਦੋ ਖੂੰਡੀ’ ਦੀ ਸਭ ਤੋਂ ਵੱਧ ਉਡੀਕ ਕੀਤੀ ਜਾ ਰਹੀ ਹੈ | ਇਹ ਫਿਲਮ ਪਿਛਲੇ ਸਾਲ ਤੋਂ ਹੀ ਖ਼ਬਰਾਂ ਵਿਚ ਹੈ | ਭਾਵੇਂ ਗੱਲ ਹੋਵੇ ਫਿਲਮ ਦੇ ਕਲਾਕਾਰਾਂ ਦੀ ਜਾਂ ਇਹ ਤੱਥ ਕਿ ਇਹ ਫ਼ਿਲਮ ਹਾਕੀ ਦੇ ਖੇਡ 'ਤੇ ਅਧਾਰਿਤ ਹੈ, ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਕਰ ਦਿੱਤਾ ਹੈ | ਆਖ਼ਰਕਾਰ, ਲਗਭਗ ਇੱਕ ਸਾਲ ਦੀ ਉਡੀਕ ਦੇ ਬਾਅਦ ਫਿਲਮ ਦੀ ਪਹਿਲੀ ਝਲਕ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਗਈ ਹੈ |

Advertisment

ਜੀ ਹਾਂ, ਪਾਲੀਵੁੱਡ ਦੀ ਪਹਿਲੀ ਹਾਕੀ ਤੇ ਅਧਾਰਿਤ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ | ਟ੍ਰੇਲਰ ਦੇ ਜਾਰੀ ਹੋਣ ਤੋਂ ਪਹਿਲਾਂ, ਕਿਸੇ ਨੂੰ ਫਿਲਮ ਦੀ ਕਹਾਣੀ ਬਾਰੇ ਕੋਈ ਅੰਦਾਜ਼ਾ ਨਹੀਂ ਸੀ | ਇਹ ਫ਼ਿਲਮ ਪੰਜਾਬ ਦੇ ਛੋਟੇ ਜਹੇ ਪਿੰਡ ਸੰਸਾਰਪੁਰ 'ਤੇ ਅਧਾਰਿਤ ਹੈ|

publive-imageਇਸ ਪਿੰਡ ਨੇ ਹਾਕੀ ਦੇ ਖੇਡ ਨੂੰ ਜਨਮ ਦਿੱਤਾ ਹੈ | ਸੰਸਾਰਪੁਰ ਨੇ ਹਾਕੀ ਦੇ 15 ਹਾਕੀ ਖਿਡਾਰੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਦੇਸ਼ ਲਈ ਕਈ ਮੈਡਲ (ਸੋਨਾ, ਚਾਂਦੀ, ਕਾਂਸਾ) ਲਿਆਉਣ ਵਿਚ ਵੀ ਯੋਗਦਾਨ ਪਾਇਆ |

ਫਿਲਮ ਵਿਚ ਰਣਜੀਤ ਬਾਵਾ ਅਤੇ ਮਾਨਵ ਵਿਜ਼ ਦੋ ਭਰਾਵਾਂ ਦੀ ਭੂਮਿਕਾ ਨਿਭਾਉਣਗੇ, ਜੋ ਹਾਕੀ ਦੇ ਖੇਡ ਨਾਲ ਬਹੁਤ ਪ੍ਰੇਮ ਕਰਦੇ ਹਨ | ਜਿੱਥੇ ਤਿੰਨ ਮਿੰਟ ਦੇ ਟ੍ਰੇਲਰ ਚ ਇਨ੍ਹਾਂ ਦੋਹਾਂ ਭਰਾਵਾਂ ਦੀ ਐਕਟਿੰਗ ਨੇ ਖੂਬ ਪ੍ਰਸ਼ੰਸਾ ਮਿਲ ਰਹੀ ਹੈ, ਉਥੇ ਹੀ ਮੈਂਡੀ ਤੱਖਰ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ ਹੈ | ਟ੍ਰੇਲਰ ਦੀ ਦਿੱਖ ਤੋਂ ਲਗਦਾ ਹੈ ਕਿ ਫ਼ਿਲਮ ਦੀ ਕਹਾਣੀ ਦਮਦਾਰ ਹੈ ਅਤੇ ਸਭ ਫਿਲਮ ਨੂੰ ਦੇਖ ਜ਼ਰੂਰ ਖੁਸ਼ ਹੋਣਗੇ | ਤਲਵਿੰਦਰ ਹੇਰੇ ਅਤੇ ਕਾਵੰਜਿਤ ਹੇਅਰੇ ਦੁਆਰਾ ਨਿਰਮਿਤ ਇਹ ਫਿਲਮ ਰੋਹਿਤ ਜੁਗਰਾਜ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ | ਆਪਣੇ ਕੈਲੰਡਰ ਨੂੰ ਚਿੰਨ੍ਹਿਤ ਕਰ ਲਓ, ਕਿਉਂਕਿ ਫਿਲਮ 20 ਅਪ੍ਰੈਲ ਨੂੰ ਤੁਹਾਡੇ ਨਜ਼ਦੀਕੀ ਥਿਏਟਰਾਂ 'ਚ ਰਿਲੀਜ਼ ਹੋ ਰਹੀ ਹੈ |

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment