ਮੀਕਾ ਸਿੰਘ ਦਾ ਗੀਤ ਡੀ.ਜੇ ਵਾਲਿਆ ਪਾ ਰਿਹਾ ਹੈ ਧੁੱਮਾਂ

Written by  PTC Buzz   |  November 30th 2017 11:35 AM  |  Updated: November 30th 2017 11:35 AM

ਮੀਕਾ ਸਿੰਘ ਦਾ ਗੀਤ ਡੀ.ਜੇ ਵਾਲਿਆ ਪਾ ਰਿਹਾ ਹੈ ਧੁੱਮਾਂ

ਪੌਪ ਗਾਇਕੀ ਦੇ ਸਰਤਾਜ ਮੀਕਾ ਸਿੰਘ ਵਾਪਸ ਆ ਰਹੇ ਨੇ ਇਕ ਹੋਰ ਧਮਾਕੇਦਾਰ ਟਰੈਕ ਡੀ.ਜੇ ਵਾਲਿਆਂ ਦੇ ਨਾਲ |

ਜੀ ਹਾਂ ਬਹੁਤ ਸਾਰੇ ਨਵਯੁਵਕ ਪ੍ਰਤਿਭਾ ਨੂੰ ਪ੍ਰੋਮੋਟ ਕਰਨ ਤੋਂ ਬਾਅਦ ਖੁਦ ਮੀਕਾ ਸਿੰਘ ਵੀ ਇਕੱਲਾ ਟਰੈਕ ਲੈ ਕੇ ਹਾਜ਼ਿਰ ਨੇ | ਇਸ ਵਾਰ ਉਨ੍ਹਾਂ ਨੇ ਆਪਣੇ ਗੀਤ ਦੇ ਵਿੱਚ ਮੀਨੁ ਬਕਸ਼ੀ ਦੇ ਨਾਲ ਜੋੜੀਦਾਰ ਗੀਤ ਕਿੱਤਾ ਹੈ | ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸਤੋ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੈਡਿੰਗ ਗੀਤ ਹੈ | ਗੀਤ ਦੇ ਵਿੱਚ ਪੂਰਾ ਵਿਆਹ ਵਾਲ਼ਾ ਮਾਹੌਲ ਬਣਿਆ ਹੋਇਆ ਹੈ | ਹੁਣ ਮੀਕਾ ਸਿੰਘ ਦੀ ਆਵਾਜ਼ ਹੋਵੇ ਤਾਂ ਕੋਈ ਵੀ ਬਿਨਾ ਨੱਚੇ ਕਿਵੇਂ ਰੁਕ ਸਕਦਾ ਹੈ | ਬੱਸ ਫਿਰ ਇਸ ਵਿਆਹ ਦੇ ਸੀਜ਼ਨ ਦੇ ਵਿੱਚ ਮੀਕਾ ਸਿੰਘ Mika Singh ਤੇ ਮੀਨੁ ਬਕਸ਼ੀ ਦੇ ਇਸ ਵੈਡਿੰਗ ਗੀਤ ਤੇ ਠੁਮਕੇ ਲਾਉਣ ਲਈ ਤੇ ਭੰਗੜੇ ਪਾਉਣ ਲਈ ਤਿਆਰ ਹੋ ਜਾਓ |

https://www.youtube.com/watch?v=epdOZTKt-T8


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network