Advertisment

ਮੁਕਤਸਰ ਦੀ ਮਨਜੀਤ ਕੌਰ ਨੇ ਆਪਣੇ ਸੁਪਨਿਆਂ ਨੂੰ ਦਿੱਤੇ ਖੰਭ, ਬਣੀ ਆਸਟ੍ਰੇਲੀਅਨ ਏਅਰ ਫੋਰਸ ਵਿੱਚ ਸ਼ਾਮਿਲ ਹੋਣ ਵਾਲੀ ਸਿੱਖ ਮਹਿਲਾ

author-image
By Parkash Deep Singh
New Update
ਮੁਕਤਸਰ ਦੀ ਮਨਜੀਤ ਕੌਰ ਨੇ ਆਪਣੇ ਸੁਪਨਿਆਂ ਨੂੰ ਦਿੱਤੇ ਖੰਭ, ਬਣੀ ਆਸਟ੍ਰੇਲੀਅਨ ਏਅਰ ਫੋਰਸ ਵਿੱਚ ਸ਼ਾਮਿਲ ਹੋਣ ਵਾਲੀ ਸਿੱਖ ਮਹਿਲਾ
Advertisment
ਹਾਲ ਹੀ ਦੇ ਸਾਲਾਂ ਵਿਚ ਬਹੁਤ ਸਾਰੀ ਭਾਰਤੀ ਮੂਲ ਦੀਆਂ ਔਰਤਾਂ ਨੇ ਆਸਟ੍ਰੇਲੀਅਨ ਸੈਨਿਕ ਬਲਾਂ ਦਾ ਹਿੱਸਾ ਬਣਨ ਲਈ ਕਰੜਾ ਸੰਘਰਸ਼ ਕੀਤਾ ਹੈ ਅਤੇ ਮਨਜੀਤ ਕੌਰ ਅਜਿਹੀ ਇਕ ਔਰਤ ਹੈ ਜਿਸ ਨੇ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਉਪਰ ਉੱਠਦਿਆਂ ਹੋਇਆਂ ਆਸਟ੍ਰੇਲੀਅਨ ਏਅਰ ਫੋਰਸ ਵਿਚ ਸ਼ਾਮਲ ਹੋਣ ਦਾ ਕੀਰਤੀਮਾਨ ਸਥਾਪਿਤ ਕੀਤਾ ਹੈ | ਸੰਭਵ ਤੌਰ 'ਤੇ ਮਨਜੀਤ ਕੌਰ RAAF ਵਿੱਚ ਪੈਰਾਮੈਡੀਕਲ ਸੇਵਾਵਾਂ ਵਿਚ ਸ਼ਾਮਿਲ ਹੋਣ ਵਾਲੀ ਇਕੋ ਇਕ ਸਿੱਖ ਔਰਤ ਹੋਵੇਗੀ | ਮਨਜੀਤ ਕੌਰ, ਸਾਲ 2009 ਵਿੱਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ ਜਿਸ ਦੀਆਂ ਉਸ ਵੇਲ਼ੇ ਦੋ ਛੋਟੀਆਂ ਧੀਆਂ ਸਨ | ਇੱਕ ਇੰਟਰਵਿਊ ਦੌਰਾਨ ਮਨਜੀਤ ਕੌਰ ਨੇ ਕਿਹਾ ਕਿ, "ਹਰ ਕਿਸੇ ਨੂੰ ਜ਼ਿੰਦਗੀ ਦੇ ਸਖਤ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ, ਇਹ ਕੰਮ ਬਹੁਤ ਚੁਣੌਤੀਪੂਰਨ ਸੀ ਅਤੇ ਇਸ ਪੱਧਰ ਤੇ ਪਹੁੰਚਣ ਲਈ ਉਸਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਦੋਨਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਉਸਨੂੰ ਸਾਹਮਣਾ ਕਰਨਾ ਪਿਆ | ਮਨਜੀਤ ਕੌਰ ਨੇ ਕਿਹਾ ਕਿ "ਇਹ ਮੇਰੇ ਪਰਿਵਾਰ ਦੀ ਸਹਾਇਤਾ ਵਜੋਂ ਹੀ ਸੰਭਵ ਜੋ ਪਾਇਆ ਹੈ | ਮੇਰੇ ਪਤੀ ਅਤੇ ਦੋ ਬੇਟੀਆਂ ਜੋ ਕਿ 15 ਅਤੇ 20 ਸਾਲ ਦੀਆਂ ਹਨ, ਨੇ ਬਹੁਤ ਹੱਲਾਸ਼ੇਰੀ ਦਿੱਤੀ |” publive-image ਮਨਜੀਤ ਕੌਰ ਆਪਣੀ ਨਵੀਂ ਭੂਮਿਕਾ ਨਿਭਾਉਣ ਲਈ ਬਹੁਤ ਉਤਸੁਕ ਹਨ ਅਤੇ ਜਲਦੀ ਹੀ, ਉਹ RAAF ਬੇਸ 'ਤੇ ਨਰਸਿੰਗ ਸੇਵਾਵਾਂ ਅਤੇ ਪੈਰਾ ਮੈਡੀਕਲ ਦੀ ਭੂਮਿਕਾ ਨਿਭਾਉਣ ਲਈ ਜਲਦ ਹੀ ਨਿਯੁਕਤ ਕੀਤੀ ਜਾਵੇਗੀ | ਆਪਣੇ ਸਫ਼ਰ ਬਾਰੇ ਜਾਣਕਾਰੀ ਦੇਂਦਿਆਂ ਹੋਇਆਂ ਮਨਜੀਤ ਕੌਰ ਨੇ ਕਿਹਾ ਕਿ "ਮੇਰੀ ਹਮੇਸ਼ਾਂ ਹਵਾਈ ਸੈਨਾ ਦੀ ਪੈਰਾਮੈਡੀਕਲ ਸੇਵਾਵਾਂ ਵਿਚ ਸ਼ਾਮਲ ਹੋਣ ਦੀ ਇੱਛਾ ਸੀ | ਮੇਰੇ ਕੋਲ ਕਮਿਊਨਿਟੀ ਸੇਵਾਵਾਂ ਵਿਚ ਦੋ ਸਾਲਾਂ ਦਾ ਡਿਪਲੋਮਾ ਸੀ | ਉਸ ਤੋਂ ਬਾਅਦ ਪੈਰਾ-ਮੈਡੀਕਲ ਸਾਇੰਸ ਵਿਚ ਮੈਂ ਡਿਪਲੋਮਾ ਕੀਤਾ ਅਤੇ ਨਿਊ ਸਾਊਥ ਵੇਲਜ਼ ਵਿਚ ਰਾਇਲ ਏਅਰ ਫੋਰਸ ਤੋਂ ਨਰਸਿੰਗ ਵਿਚ ਇਕ ਡਿਪਲੋਮਾ ਕੀਤਾ |" ਮਨਜੀਤ ਕੌਰ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਔਰਤਾਂ ਪ੍ਰਾਪਤ ਨਹੀਂ ਕਰ ਸਕਦੀਆਂ, ਸਾਨੂੰ ਸਿਰਫ਼ ਡੇਡੀਕੈਸ਼ਨ ਅਤੇ ਫੋਕਸ ਦੇਣ ਦੀ ਲੋੜ ਹੈ | ਸਮਰਪਣ ਅਤੇ ਅਨੁਸ਼ਾਸਨ ਨਾਲ ਤੁਸੀਂ ਉਹ ਸੱਭ ਕੁਝ ਪ੍ਰਾਪਤ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ |  
Advertisment

Stay updated with the latest news headlines.

Follow us:
Advertisment
Advertisment
Latest Stories
Advertisment