ਮਨਕਿਰਤ ਔਲਖ ਦੇ ਆਉਣ ਵਾਲੇ ਗੀਤ "ਖਿਆਲ" ਦੀ ਪਹਿਲੀ ਝੱਲਕ ਹੋਈ ਜਾਰੀ

Written by  Gourav Kochhar   |  January 16th 2018 06:14 AM  |  Updated: January 16th 2018 06:14 AM

ਮਨਕਿਰਤ ਔਲਖ ਦੇ ਆਉਣ ਵਾਲੇ ਗੀਤ "ਖਿਆਲ" ਦੀ ਪਹਿਲੀ ਝੱਲਕ ਹੋਈ ਜਾਰੀ

ਮਨਕਿਰਤ ਔਲਖ ਨੇ ਇਕ ਤੋਂ ਬਾਅਦ ਇਕ ਇੰਨ੍ਹੇ ਬੀਟ ਤੇ ਚੱਕਵੇਂ ਗੀਤ ਕੱਢ ਦਿੱਤੇ ਕਿ ਉਨ੍ਹਾਂ ਦੇ ਫੈਨਸ ਦੀ ਡਿਮਾਂਡ ਆਉਣ ਲੱਗ ਗਈ ਕਿ ਬਾਈ ਜੀ ਕੁਝ ਤੇ ਰੋਮਾੰਟਿਕ ਜਿਹਾ ਸੁਣਾ ਦਿਓ | ਇਕ ਤੋਂ ਬਾਅਦ ਇਕ ਫੈਨਸ ਦੀਆਂ ਮੰਗ ਪ੍ਰਾਪਤ ਕਰਨ ਤੋਂ ਬਾਅਦ ਮਨਕਿਰਤ ਔਲਖ ਨੇ ਇਹ ਖਵਾਹਿਸ਼ ਪੂਰੀ ਕਰ ਹੀ ਦਿੱਤੀ ਹੈ |

ਮਨਕਿਰਤ ਔਲਖ ਦਾ ਰੋਮਾੰਟਿਕ ਟਰੈਕ 20 ਜਨਵਰੀ ਨੂੰ ਰਿਲੀਜ਼ ਹੋਏਗਾ ਤੇ ਉਨ੍ਹਾਂ ਦੇ ਇਸ ਰੋਮਾੰਟਿਕ ਟਰੈਕ ਦਾ ਨਾਂ ਹੈ “ਖਿਆਲ Khayal” | ਇਸ ਗੀਤ ਦਾ ਪੋਸਟਰ ਖੁਦ ਮਨਕਿਰਤ ਔਲਖ Mankirt Aulakh ਨੇ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਰਦੇ ਹੋਏ ਲਿਖਿਆ “ਗਲਾਂ ਮਿੱਠੀਆਂ, ਉਹ ਗੀਤ ਜਿਸ ਨੇ ਤੁਹਾਡੇ ਦਿਲਾਂ 'ਚ ਜਗ੍ਹਾ ਬਣਾਈ ਇਸ ਨਿਮਾਣੇ ਮਨਕਿਰਤ ਔਲਖ ਲਈ | ਸੋ ਹਾਜ਼ਿਰ ਆ ਜੀ ਓਦਾਂ ਦੇ ਟਾਈਪ ਦਾ ਗੀਤ #ਖਿਆਲ ਲੈ ਕੇ ਤੁਹਾਡੀ ਸੇਵਾ ਚ | ਕਬੂਲ ਕਰਿਓ | Final Video Out on 20 Jan ਸਵੇਰੇ 10 ਵਜੇ | ਨੀਡ ਯੂਅਰ ਸਪੋਰਟ | ਵਾਹਿਗੁਰੂ ਮੇਹਰ ਕਰਿਯੋ” | ਇਸ ਕਰਕੇ ਹੋ ਜਾਓ ਫਿਰ ਤਿਆਰ ਮਨਕਿਰਤ ਔਲਖ ਦੇ ਇਸ ਰੋਮਾੰਟਿਕ ਟਰੈਕ ਨੂੰ ਸਪੋਰਟ ਕਰਨ ਦੇ ਲਈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network