ਮਿਸ ਪੂਜਾ ਦੀ ਅੱਖਾਂ ਵਿਚ ਆਏ ਅਥਰੂ, ਵੇਖੋ ਵੀਡੀਓ
ਮਿਸ ਪੂਜਾ ਗਾਇਕੀ ਦੇ ਨਾਲ ਨਾਲ ਅੱਜ ਕੱਲ ਗਾਇਕਾਂ ਦਾ ਮੁਆਇਜਾ ਵੀ ਕਰਦੇ ਨਜ਼ਰ ਆ ਰਹੀ ਹੈ | ਜੀ ਹਾਂ ਮਿਸ ਪੂਜਾ ਅੱਜ ਕੱਲ ਵੋਇਸ ਆਫ਼ ਪੰਜਾਬ ਸੀਜ਼ਨ 8 VOP Season 8 ਦੀ ਜੱਜ ਬਣ ਕੇ ਪੰਜਾਬ ਵਿਚ ਆਉਣ ਵਾਲੇ ਗਾਇਕ ਦੀ ਚੋਣ ਕਰ ਰਹੇ ਹਨ |
ਵੋਇਸ ਆਫ਼ ਪੰਜਾਬ, ਪੰਜਾਬ ਦਾ ਇੱਕ ਅਜਿਹਾ ਰਿਐਲਿਟੀ ਸ਼ੋਅ ਹੈ ਜਿਸ ਨੂੰ ਹਰ ਇੱਕ ਪੰਜਾਬੀ ਪਸੰਦ ਕਰ ਰਿਹਾ ਹੈ ਅਤੇ ਇਸਨੇ ਪੰਜਾਬ ਨੂੰ ਕਈ ਮਸ਼ਹੂਰ ਪੰਜਾਬੀ ਗਾਇਕ ਦਿੱਤੇ ਹਨ | ਪਰ ਇਸ ਸਾਲ ਹੋ ਰਹੇ ਵੋਇਸ ਆਫ਼ ਪੰਜਾਬ ਦੇ ਇੱਕ ਪ੍ਰਤੀਯੋਗੀ ਨੇ ਜੱਜ ਮਿਸ ਪੂਜਾ ਦੀਆਂ ਅੱਖਾਂ ਵਿਚੋਂ ਹੰਜੂ ਕੱਢ ਦਿੱਤੇ | ਜੀ ਹਾਂ ਅੱਜ ਆਉਣ ਵਾਲੇ ਇਸ ਸੀਜ਼ਨ ਦੇ ਐਪੀਸੋਡ ਵਿਚ ਤੁਸੀਂ ਵੇਖੋਗੇ ਕਿਵੇਂ ਇੱਕ ਪ੍ਰਤੀਯੋਗੀ ਗੁਰਮੰਤਰ ਸਿੰਘ ਨੇ ਆਪਣੀ ਸੁਰੀਲੀ ਗਾਇਕੀ ਨਾਲ ਮਿਸ ਪੂਜਾ ਦੇ ਦਿਲ ਨੂੰ ਛੂ ਲਿਆ ਜਿਸਨੂੰ ਸੁਣ ਜੱਜ ਬਣੀ ਮਿਸ ਪੂਜਾ Miss Pooja ਦਾ ਵੀ ਮੰਨ ਭਰ ਆਇਆ ਅਤੇ ਉਹ ਚਲਦੇ ਐਪੀਸੋਡ ਵਿਚ ਹੀ ਰੋ ਪਏ |
ਮਿਸ ਪੂਜਾ ਜੀ ਅੱਜ ਕਲ ਲੋਕਾਂ ਨੂੰ ਮਚਾਈ ਜਾ ਰਹੇ ਨੇ | ਜੀ ਹਾਂ ਇਕ ਤਾਂ ਕੁੜੀ ਇੰਨੀ ਸੋਹਣੀ ਉੱਪਰੋਂ ਉਹ ਫੇਸਬੁੱਕ ਤੇ ਇੰਨੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਅੱਪਲੋਡ ਕਰਦੇ ਨੇ, ਲੋਕ ਮੱਚੇ ਬਿਨਾ ਰਹਿ ਹੀ ਨਹੀਂ ਸਕਦੇ | ਹੋਰ ਕਿੱਤੇ ਮਿਸ ਪੂਜਾ ਜੀ ਦਿਖਣ ਜਾਂ ਨਾ ਦਿਖਣ ਪਰ ਆਪਣੇ ਫੈਨਸ ਦੇ ਲਈ ਫੇਸਬੁੱਕ ਤੇ ਆਪਣੇ ਪੋਸਟ ਦੇ ਰਾਹੀਂ ਦਿਨ 'ਚ ਇਕ ਨਾ ਇਕ ਬਾਰ ਉਹ ਹਾਜ਼ਿਰੀ ਜਰੂਰ ਲਾਉਂਦੇ ਨੇ |
ਤੇ ਅੱਜ ਕਲ ਤਾਂ ਉਹ ਅਲੱਗ ਅਲੱਗ ਡ੍ਰੇਸ ਪਾ ਕੇ ਫੇਸਬੁੱਕ ਤੇ ਪੂਰੀ ਤ੍ਰਾਹ ਛਾਏ ਹੋਏ ਨੇ | ਹਾਲ ਹੀ 'ਚ ਉਨ੍ਹਾਂ ਨੇ ਇਕ ਤਸਵੀਰ ਤਾਂ ਅੱਪਲੋਡ ਕਿੱਤੀ ਹੀ ਨਾਲ ਦੀ ਉਨ੍ਹਾਂ ਦਾ ਕੈਪਸ਼ਨ ਇਸ ਵਾਰ ਸੱਚ ਮਚਾਉਣ ਵਾਲ਼ਾ ਹੀ ਸੀ | ਉਨ੍ਹਾਂ ਨੇ ਕੈਪਸ਼ਨ ਦੇ ਵਿਚ ਲਿਖਿਆ “ਅੱਤ ਹੈਗੇ ਆਂ ਅੱਤ ਕਰਾਈ ਜਾਨੇ ਆਂ, ਜਿਹੜੇ ਮੱਚਦੇ ਨੇ ਉਨ੍ਹਾਂ ਨੂੰ ਮਚਾਈ ਜਾਨੇ ਆਂ !”