Movie Review: ਆਸਾਨ ਨਹੀਂ ਹੋਵੇਗਾ ਫ਼ਿਲਮ ਸੱਜਣ ਸਿੰਘ ਰੰਗਰੂਟ ਵੇਖਣਾ, ਸਿਨੇਮਾਘਰ ਹਾਊਸਫੁਲ

Written by  Gourav Kochhar   |  March 23rd 2018 08:14 AM  |  Updated: March 23rd 2018 08:14 AM

Movie Review: ਆਸਾਨ ਨਹੀਂ ਹੋਵੇਗਾ ਫ਼ਿਲਮ ਸੱਜਣ ਸਿੰਘ ਰੰਗਰੂਟ ਵੇਖਣਾ, ਸਿਨੇਮਾਘਰ ਹਾਊਸਫੁਲ

ਬਹੁਤ ਹੀ ਚਿਰਾਂ ਤੋਂ ਚਰਚਾ ਵਿਚ ਚੱਲ ਰਹੀ ਫ਼ਿਲਮ "ਸੱਜਣ ਸਿੰਘ ਰੰਗਰੂਟ" ਅੱਜ ਰਿਲੀਜ਼ ਹੋ ਗਈ ਹੈ | ਫ਼ਿਲਮ ਦੀ ਕਹਾਣੀ ਬਾਰੇ ਤਾਂ ਗੱਲ ਬਾਅਦ ਵਿਚ ਕਰਦੇ ਹਾਂ, ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਤੋਂ ਹੀ ਇਸ ਫ਼ਿਲਮ ਦੀ ਬੁਕਿੰਗ ਸ਼ੁਰੂ ਹੋ ਗਈ ਸੀ ਅਤੇ ਦੁਨੀਆਭਰ ਵਿਚ ਲੋਕਾਂ ਨੇ ਇਸ ਫ਼ਿਲਮ ਦੀਆਂ ਟਿਕਟਾਂ ਨੂੰ ਬੁਕ ਕਰ ਲਿਆ ਸੀ | ਦੁਨੀਆ ਦੇ ਸਾਰੇ ਸਿਨੇਮਾਘਰ ਵਿਚ ਚੱਲ ਰਹੇ ਇਸ ਫ਼ਿਲਮ ਦੇ ਸ਼ੋਅ ਹਾਊਸਫੁਲ ਚੱਲ ਰਹੇ ਹਨ |

Sajjan Singh Rangroot movie rating- 4 stars out of 5:

ਦਿਲਜੀਤ ਦੋਸਾਂਝ ਦੀ ਇਸ ਡ੍ਰੀਮ ਫਿਲਮ "ਸੱਜਣ ਸਿੰਘ ਰੰਗਰੂਟ Sajjan Singh Rangroot" ਵਿਚ ਉਨ੍ਹਾਂ ਨੇ ਆਪਣੇ ਕਿਰਦਾਰ ਨੂੰ ਬਹੁਤ ਹੀ ਬਾਖ਼ੂਬੀ ਨਿਭਾਇਆ ਹੈ | ਜਿਹੋ ਜਿਹੀ ਅਦਾਕਾਰੀ ਉਨ੍ਹਾਂ ਦੇ ਕਿਰਦਾਰ ਨੂੰ ਕਰਨੀ ਚਾਹੀਦੀ ਸੀ ਓਹੋ ਜਿਹੀ ਹੀ ਅਦਾਕਾਰੀ ਉਨ੍ਹਾਂ ਨੇ ਕਿੱਤੀ ਹੈ ਅਤੇ ਇਹ ਦਿੱਖ ਰਿਹਾ ਹੈ ਕਿ ਉਨ੍ਹਾਂ ਨੇ ਇਸ ਕਿਰਦਾਰ ਨੇ ਆਪਣੇ ਆਪ ਵਿਚ ਪੂਰਾ ਬਦਲਾਵ ਲਿਆਂਦਾ ਹੈ | ਸੁਨੰਦਾ ਸ਼ਰਮਾ ਜਿਨ੍ਹਾਂ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਉਨ੍ਹਾਂ ਨੇ ਵੀ ਆਪਣਾ ਕਿਰਦਾਰ ਬ-ਖ਼ੂਬੀ ਨਿਭਾਇਆ ਹੈ | ਤੇ ਜੇ ਹੁਣ ਗੱਲ ਕਰੀਏ ਫ਼ਿਲਮ ਦੇ ਡਾਇਰੈਕਟਰ ਪੰਕਜ ਬਤਰਾ ਦੀ ਤਾਂ ਉਨ੍ਹਾਂ ਨੇ ਆਪਣੇ ਕਾਮੇਡੀ ਦੌਰ ਨੂੰ ਛੱਡ ਇਹ ਇਤਿਹਾਸਿਕ ਡਰਾਮਾ ਫ਼ਿਲਮ ਨੂੰ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਹੈ | ਪੰਕਜ ਬਤਰਾ ਅਤੇ ਦਿਲਜੀਤ ਦੋਸਾਂਝ ਦੀ ਇਹ ਜੋੜੀ ਨੇ ਇਸ ਫ਼ਿਲਮ ਨਾਲ ਪੰਜਾਬੀ ਇੰਡਸਟਰੀ ਵਿਚ ਇਕ ਵੱਖਰੀ ਛਾਪ ਛੱਡੀ ਹੈ |

ਇੰਨ੍ਹੇ ਬੇਹਤਰੀਨ ਢੰਗ ਨਾਲ ਡਾਇਰੈਕਟ ਕਿੱਤੀ ਇਸ ਫਿਲਮ ਨੂੰ ਵੇਖ ਜਾਪਦਾ ਹੈ ਕਿ ਤੁਸੀਂ ਕੋਈ ਅਸਲ ਜੰਗ ਵੇਖ ਰਹੇ ਹੋ | ਫ਼ਿਲਮ ਦੀ ਕਹਾਣੀ ਕਿਸੀ ਇਕ ਸਿਪਾਹੀ ਉੱਤੇ ਨਿਰਭਰ ਨਹੀਂ ਹੈ, ਬਲਕਿ ਇਹ ਕਹਾਣੀ ਹੈ ਭਾਰਤੀ ਫੌਜ ਦੀ ਜੋ ਵਰਲਡ ਵਾਰ ੧ ਵਿਚ ਜਰਮਨ ਨਾਲ ਲੜੇ ਸੀ | ਦਿਲਜੀਤ ਦੋਸਾਂਝ ਨੇ ਸੱਜਣ ਸਿੰਘ ਬਣ ਕੇ ਅਤੇ ਸੁਨੰਦਾ ਸ਼ਰਮਾ ਨੇ ਜੀਤੀ ਬਣ ਕੇ ਫ਼ਿਲਮ ਦੇਖਣ ਆਏ ਸੱਭ ਲੋਕਾਂ ਦਾ ਦਿਲ ਜਿਤਿਆ | ਫ਼ਿਲਮ ਵੇਖ ਕੇ ਆਏ ਹੁਣ ਤੱਕ ਦੇ ਹਰ ਇਕ ਇਨਸਾਨ ਦੇ ਮੂੰਹੋਂ ਇਸ ਫ਼ਿਲਮ ਬਾਰੇ ਵਾਹ-ਵਾਹ ਹੀ ਸੁਨਣ ਨੂੰ ਮਿਲ ਰਹੀ ਹੈ |

ਕੁਝ ਲੋਕ ਤਾਂ ਸਿਨੇਮਾਘਰ ਵਿੱਚੋ ਹੀ ਫ਼ਿਲਮ ਦੀਆਂ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਸਾਂਝਾ ਕਰ ਰਹੇ ਹਨ | ਫਿਰ ਹੁਣ ਤੁਸੀਂ ਕਿਸਦਾ ਇੰਤਜ਼ਾਰ ਕਰ ਰਹੇ ਹੋ? ਜੇ ਅਜੇ ਨਹੀਂ ਵੇਖੀ ਤੁਸੀਂ ਇਹ ਫ਼ਿਲਮ ਤਾਂ ਹੁਣੇ ਬੁਕ ਕਰੋ ਆਪਣੀ ਟਿਕਟ ਅਤੇ ਆਨੰਦ ਲਓ ਪੰਜਾਬੀ ਫ਼ਿਲਮ "ਸੱਜਣ ਸਿੰਘ ਰੰਗਰੂਟ" ਦਾ ਆਪਣੇ ਨੇੜ੍ਹੇ ਦੇ ਸਿਨੇਮਾਘਰ ਵਿਚ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network