ਕਪਿਲ ਸ਼ਰਮਾ ਦੇ ਸ਼ੋਅ ਦੇ ਨਾਮ ਦਾ ਹੋਇਆ ਖੁਲਾਸਾ, ਵੇਖੋ ਪਹਿਲੀ ਝੱਲਕ
ਮਸ਼ਹੂਰ ਕਾਮੇਡੀਅਨ-ਐਕਟਰ ਕਪਿਲ ਸ਼ਰਮਾ ਜਲਦ ਆਪਣੇ ਨਵੇਂ ਸ਼ੋਅ ਨਾਲ ਟੀ. ਵੀ. 'ਤੇ ਵਾਪਸੀ ਕਰ ਰਹੇ ਹਨ। ਸ਼ੋਅ ਦਾ ਪ੍ਰੋਮੋ ਤਾਂ ਰਿਲੀਜ਼ ਹੋ ਗਿਆ ਪਰ ਅਜੇ ਤੱਕ ਨਾਂ ਦਾ ਖੁਲਾਸਾ ਨਹੀਂ ਹੋਇਆ ਸੀ। ਸ਼ੋਅ ਦੇ ਨਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਹਾਲਾਂਕਿ ਹੁਣ ਕਪਿਲ ਨੇ ਹੁਣ ਫੇਸਬੁੱਕ ਲਾਈਲ ਚੈਟ 'ਚ ਸ਼ੋਅ ਦੇ ਨਾਂ ਦਾ ਖੁਲਾਸਾ ਕਰ ਦਿੱਤਾ ਹੈ। ਫੇਸਬੁੱਕ ਲਾਈਵ ਚੈਟ ਦੌਰਾਨ ਕਪਿਲ ਨੇ ਦੱਸਿਆ ਕਿ ਸ਼ੋਅ ਦਾ ਨਾਂ 'ਫੈਮਿਲੀ ਵਿਦ ਕਪਿਲ ਸ਼ਰਮਾ' ਹੋਵੇਗਾ। ਇਸ ਵਾਰ ਸ਼ੋਅ ਦਾ ਫਾਰਮੇਟ ਵੀ ਥੋੜ੍ਹਾ ਬਦਲ ਗਿਆ ਹੈ। ਇਸ ਵਾਰ ਵੱਖ-ਵੱਖ ਸ਼ਹਿਰਾਂ ਦੇ ਲੋਕ ਵੀ ਦਰਸ਼ਕਾਂ ਵਜੋਂ ਸ਼ੋਅ 'ਚ ਸ਼ਾਮਲ ਹੋ ਸਕਦੇ ਹਨ।
Show name is revealed by @KapilSharmaK9 on FB live. Its name is "FAMILY WITH KAPIL SHARMA" ??
COMEDY KING IS BACK ??? pic.twitter.com/iE04Q3J7ge
— Ranjan Rajput (@Ranjan_Rajput_) February 10, 2018
ਹਾਲਾਂਕਿ ਚੈਟ ਦੌਰਾਨ ਕਪਿਲ ਨੇ ਕਿਹਾ ਕਿ ਸ਼ੋਅ ਦਾ ਨਾਂ ਫਿਲਹਾਲ ਲਈ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਦਿੱਤੇ ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਕਿ, ''ਮਸ਼ਹੂਰ ਹੋ ਜਾਣ ਦੇ ਕੁਝ ਨੁਕਸਾਨ ਵੀ ਹਨ। ਹੁਣ ਮੈਨੂੰ ਸਮਝ ਵੀ ਆ ਗਿਆ ਹੈ ਕਿ ਮੈਨੂੰ ਕਿਸੇ ਚੀਜ਼ ਨੂੰ ਦਿਲ 'ਤੇ ਨਹੀਂ ਲੈਣਾ ਚਾਹੀਦਾ। ਸਾਰਿਆ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਕੋਲ੍ਹ ਸੁਣਾਉਣ ਲਈ ਸਿਰਫ ਚੰਗੀਆਂ ਗੱਲਾਂ ਹੀ ਨਹੀਂ ਹੁੰਦੀਆਂ। ਲੋਕਾਂ ਦੀ ਜ਼ਿੰਦਗੀ 'ਚ ਖਰਾਬ ਸਮਾਂ ਵੀ ਆ ਜਾਂਦਾ ਹੈ ਪਰ ਅਸੀਂ ਜਨਤਾਂ ਦੀਆਂ ਨਜ਼ਰਾਂ 'ਚ ਰਹਿੰਦੇ ਹੋ, ਇਸ ਲਈ ਸਾਰਿਆ ਨੂੰ ਸਾਡਾ ਖਰਾਬ ਸਮਾਂ ਦਿਖ ਜਾਂਦਾ ਹੈ।''