ਨੇਹਾ ਕੱਕੜ ਨੇ ਆਪਣੇ ਪ੍ਰੇਮੀ ਤੋਂ 10 ਰੁਪਏ ਦੀ ਮੰਗੀ ਇਹ ਚੀਜ਼, ਸੋਸ਼ਲ ਮੀਡਿਆ ਤੇ ਆਇਆ ਤੂਫ਼ਾਨ

Written by  Gourav Kochhar   |  March 16th 2018 11:51 AM  |  Updated: March 16th 2018 11:51 AM

ਨੇਹਾ ਕੱਕੜ ਨੇ ਆਪਣੇ ਪ੍ਰੇਮੀ ਤੋਂ 10 ਰੁਪਏ ਦੀ ਮੰਗੀ ਇਹ ਚੀਜ਼, ਸੋਸ਼ਲ ਮੀਡਿਆ ਤੇ ਆਇਆ ਤੂਫ਼ਾਨ

ਗਾਇਕਾ ਨੇਹਾ ਕੱਕੜ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਮਸਤੀ ਭਰਿਆ ਵੀਡੀਓ ਪੋਸਟ ਕੀਤਾ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨੇਹਾ ਕੱਕੜ 10 ਰੁਪਏ 'ਚ ਕੁਝ ਚੀਜ਼ ਮੰਗ ਰਹੀ ਹੈ ਤੇ ਉਹ ਵੀ ਇੰਨੇ ਮਸਤੀ ਭਰੇ ਅੰਦਾਜ਼ 'ਚ ਕੀ ਤੁਹਾਡੇ ਵੀ ਹਸ-ਹਸ ਕੇ ਢਿੱਡ ਦੁੱਖਣ ਲੱਗ ਜਾਵੇਗਾ। ਇਸ ਵੀਡੀਓ 'ਚ ਉਹ ਆਪਣੇ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਨਜ਼ਰ ਆ ਰਹੀ ਹੈ। ਦੋਵੇਂ ਵੀਡੀਓ 'ਚ ਕਾਫੀ ਮਸਤੀ ਕਰਦੀ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਇਸ ਵੀਡੀਓ 'ਚ ਨਾਮੀ ਗਾਇਕਾ ਨੇਹਾ ਕੱਕੜ ਦੋਸਤ ਨਾਲ 10 ਰੁਪਏ ਦੇ ਤੁਰਤੁਰੇ (ਕੁੜਕੜੇ) ਦੀ ਮੰਗ ਕਰ ਰਹੀ ਹੈ ਤੇ ਉਹ ਵੀ ਫਨੀ ਅੰਦਾਜ਼ 'ਚ। ਨੇਹਾ ਕੱਕੜ ਤੇ ਹਿਮਾਂਸ਼ ਕੋਹਲੀ ਦੀ ਦੋਸਤੀ ਇੰਨੀ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਉੱਡ ਰਹੀਆਂ ਹਨ।

ਹਿਮਾਂਸ਼ ਕੋਹਲੀ ਨੇ ਟੀ. ਵੀ. ਸੀਰੀਅਲ 'ਹਮਸੇ ਹੈ ਲਾਈਫ' ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ 'ਯਾਰੀਆਂ' ਉਸ ਦੀ ਪਹਿਲੀ ਫਿਲਮ ਸੀ। ਨੇਹਾ ਕੱਕੜ ਨੇ ਆਪਣੀ ਸ਼ੁਰੂਆਤ ਸਿਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 2' 'ਚ ਭਾਗ ਲੈ ਕੇ ਕੀਤੀ ਸੀ। ਇਸ ਤੋਂ ਬਾਅਦ ਉਹ 'ਸਾ ਰੇ ਗਾ ਮਾ ਪਾ ਲਿਟਿਲ ਚੈਂਪਸ' 'ਚ ਜੱਜ ਬਣੀ ਸੀ। ਸਾਲ 2008 'ਚ ਨੇਹਾ ਕੱਕੜ ਨੇ ਆਪਣੀ ਪਹਿਲੀ ਐਲਬਮ 'ਨੇਹਾ ਦਿ ਰਾਕ ਸਟਾਰ' ਲਾਂਚ ਕੀਤੀ ਸੀ ਪਰ ਹਨੀ ਸਿੰਘ ਨਾਲ ਉਸ ਦੀ ਜੋੜੀ ਜ਼ਬਰਦਸਤ ਬੈਠੀ ਤੇ ਉਸ ਦੀ ਜੁਗਲਬੰਦੀ ਨੇ ਕਈ ਸੁਪਰਹਿੱਟ ਗੀਤ ਵੀ ਦਿੱਤੇ। ਉਨ੍ਹਾਂ ਵੇ 'ਸੰਨੀ ਸੰਨੀ', 'ਮਨਾਲੀ ਟਰਾਂਸ' ਤੇ 'ਆਓ ਰਾਜਾ' ਵਰਗੇ ਗੀਤ ਵੀ ਗਾਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network