ਸ਼ੈਰੀ ਮਾਨ ਨੇ ਬਣਾਇਆ ਆਪਣਾ ਖੁੱਦ ਦਾ ਚੈੱਨਲ, ਰਿਲੀਜ਼ ਕਿੱਤਾ ਪਹਿਲਾ ਗੀਤ "ਮੋਟਰ"

Written by  Gourav Kochhar   |  February 15th 2018 06:18 AM  |  Updated: February 15th 2018 06:19 AM

ਸ਼ੈਰੀ ਮਾਨ ਨੇ ਬਣਾਇਆ ਆਪਣਾ ਖੁੱਦ ਦਾ ਚੈੱਨਲ, ਰਿਲੀਜ਼ ਕਿੱਤਾ ਪਹਿਲਾ ਗੀਤ "ਮੋਟਰ"

ਸ਼ੈਰੀ ਮਾਨ ਦੀ ਗਾਇਕੀ ਦਾ ਤਾਂ ਹਰ ਕੋਈ ਦੀਵਾਨਾ ਹੈ, ਕਿਉਂਕਿ ਉਨ੍ਹਾਂ ਦੀ ਗਾਇਕੀ ਦਾ ਅੰਦਾਜ਼ ਸਾਰਿਆਂ ਨਾਲੋਂ ਵੱਖਰਾ ਹੀ ਹੈ ਤੇ ਇਹ ਬਾਈ ਆਪਣਾ ਲਿਖਦਾ ਵੀ ਤਾਂ ਸਿਰਾ ਹੀ ਹੈ | ਹਾਲ ਹੀ ਵਿਚ ਸ਼ੈਰੀ ਮਾਨ ਨੇ ਆਪਣਾ ਯੂ-ਟਿਊਬ ਚੈੱਨਲ ਬਣਾਇਆ ਹੈ ਅਤੇ ਉੱਥੇ ਆਪਣੇ ਫੈਨਸ ਨਾਲ ਸਾਂਝਾ ਕਿੱਤਾ ਹੈ ਇਕ ਹੋਰ ਗੀਤ |

ਜੀ ਹਾਂ ਅੱਜ ਹੀ ਸ਼ੈਰੀ ਮਾਨ Sharry Mann ਨੇ ਆਪਣੇ ਯੂ-ਟਿਊਬ ਚੈੱਨਲ ਤੇ ਲਾਈਵ ਹੋ ਕੇ ਦਸਿਆ ਕਿ ਉਹ ਬੜੇ ਚਿਰ ਤੋਂ ਸੋਚ ਰਹੇ ਸਨ ਕਿ ਇੱਕ ਯੂ-ਟਿਊਬ ਚੈੱਨਲ ਬਣਾਉਣ ਜਿਸ ਵਿਚ ਉਹ ਆਪਣੇ ਲਿਖੇ ਹੋਏ ਗੀਤ ਆਪਣੇ ਫੈਨਸ ਨਾਲ ਸਾਂਝਾ ਕਰਿਆ ਕਰਨਗੇ | ਇਹਨਾਂ ਵਿਚ ਉਹ ਗੀਤ ਵੀ ਹੋਣਗੇ ਜੋ ਅਜੇ ਤੱਕ ਉਨ੍ਹਾਂ ਦੀ ਕਲਮ ਵਿਚੋਂ ਨਿਕਲੇ ਹੀ ਹਨ ਪਰ ਕਦੇ ਲੋਕਾਂ ਸਾਹਮਣੇ ਨਹੀਂ ਆਏ | ਤੇ ਉਨ੍ਹਾਂ ਦੇ ਵਿਚੋਂ ਹੀ ਪਹਿਲਾ ਗੀਤ ਉਨ੍ਹਾਂ ਨੇ ਆਪਣੇ ਚੈੱਨਲ ਤੇ ਅੱਪਲੋਡ ਕਿੱਤਾ ਹੈ ਜਿਸਦਾ ਨਾਮ ਹੈ "ਮੋਟਰ" |

sharry mann motor song

ਉਨ੍ਹਾਂ ਨੇ ਇਸ ਗੀਤ ਨੂੰ ਲਾਈਵ ਗਾਇਆ ਹੈ ਅਤੇ ਆਪਣੇ ਫੈਨਸ ਤੋਂ ਇਸ ਗੀਤ ਬਾਰੇ ਟਿੱਪਣੀ ਕਰਨ ਨੂੰ ਕਿਹਾ ਹੈ | ਇਹ ਤਾਂ ਹਰ ਕੋਈ ਜਾਣਦਾ ਹੈ ਕਿ ਜੇ ਸ਼ੈਰੀ ਮਾਨ ਦਾ ਲਿਖਿਆ ਗੀਤ ਹੈ ਅਤੇ ਉਨ੍ਹਾਂ ਦੁਆਰਾ ਹੀ ਗਾਇਆ ਜਾ ਰਿਹਾ ਹੈ ਤਾਂ ਫਿਰ ਉਹ ਕਮਾਲ ਹੀ ਹੋਵੇਗਾ | ਲਾਓ ਫਿਰ ਸੁਣੋ ਇਹ ਗੀਤ ਅਤੇ ਕਰੋ ਨਿੱਚੇ ਕੰਮੈਂਟ ਕਿ ਕਿਹੋ ਜਿਹਾ ਲੱਗਾ ਤੁਹਾਨੂੰ ਇਹ ਗੀਤ:

sharry maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network