Advertisment

ਤੇਰੇ ਸੁਪਨੇ ਤਾਂ ਦੇਖਾਂ, ਨੀ ਜੇ ਅੱਖ ਲੱਗਦੀ ਹੋਵੇ: ਅਖਿਲ

author-image
By Gourav Kochhar
New Update
ਤੇਰੇ ਸੁਪਨੇ ਤਾਂ ਦੇਖਾਂ, ਨੀ ਜੇ ਅੱਖ ਲੱਗਦੀ ਹੋਵੇ: ਅਖਿਲ
Advertisment

ਆਪਣੇ ਗੀਤ "ਖ਼ਾਬ" ਤੋਂ ਸਰੋਤਿਆਂ ਤੇ ਦਿਲਾਂ 'ਚ ਥਾਂ ਬਣਾਉਣ ਵਾਲੇ ਅਖਿਲ ਨੇ ਆਪਣਾ ਨਵਾਂ ਗੀਤ "ਅੱਖ ਲੱਗਦੀ" ਵੈਲੇਨਟਾਈਨ ਡੇ ਯਾਨੀ ਕਿ 14 ਫਰਵਰੀ ਨੂੰ ਰਿਲੀਜ਼ ਕੀਤਾ | ਆਪਣੇ ਰੋਮਾੰਟਿਕ ਗੀਤਾਂ ਲਈ ਮਸ਼ਹੂਰ ਅਖਿਲ ਨੇ ਪਿਛਲੇ ਸਾਲ ਆਪਣੇ ਗੀਤ ਲਾਈਫ਼ ਨਾਲ ਇਹ ਸਾਬਿਤ ਕਰ ਦਿੱਤਾ ਸੀ ਕਿ ਉਹ ਨਾ ਸਿਰਫ ਰੋਮਾੰਟਿਕ ਬਲਕਿ ਹਰ ਤਰਾਂ ਦੇ ਗੀਤ ਗਾ ਸਕਦੇ ਨੇ |

Advertisment

ਇਸ ਗੀਤ ਦਾ ਮਿਊਜ਼ਿਕ ਦੇਸੀ ਰੂਟਜ ਨੇ ਦਿੱਤਾ ਹੈ, ਤੇ ਲਿਖਿਆ ਹੈ ਬਿੱਟੂ ਚੀਮਾ ਨੇ | ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਨੂੰ “ਖ਼ਾਬ”, “ਗਾਨੀ” ਤੇ “ਤੇਰੀ ਕਮੀ” ਵਰਗੇ ਹਿੱਟ ਰੋਮਾੰਟਿਕ ਗੀਤ ਦੇਣ ਵਾਲੇ ਅਖਿਲ Akhil ਦਾ ਨਵਾਂ ਗੀਤ ਯੂਟੀਊਬ ਤੇ 30 ਲੱਖ ਵਿਊਜ਼ ਤੋਂ ਜਿਆਦਾ ਹਾਸਿਲ ਕਰ ਟਰੇਂਡਿੰਗ 'ਚ ਚਲ ਰਿਹਾ ਹੈ | ਸਪੀਡ ਰਿਕਾਰਡਸ ਦੇ ਲੇਬਲ ਥੱਲੇ ਰਿਲੀਜ਼ ਹੋਇਆ ਤੇ ਟਰੂ ਮੇਕਰਸ ਵੱਲੋਂ ਨਿਰਦੇਸ਼ਿਤ ਇਹ ਵੀਡੀਓ ਟਾਈਮਜ਼ ਮਿਊਜ਼ਿਕ ਨਾਲ ਮਿਲ ਕੇ ਬਣਾਈ ਗਈ ਹੈ | ਜੇ ਹਾਲੇ ਤਕ ਤੁਸੀਂ "ਅੱਖ ਲੱਗਦੀ" ਗੀਤ ਨਹੀਂ ਸੁਣਿਆ, ਤਾਂ ਫਿਰ ਜਲਦੀ ਥੱਲੇ ਦਿੱਤੇ ਲਿੰਕ ਨੂੰ ਕਲਿਕ ਕਰੋ ਤੇ ਗੀਤ ਦਾ ਆਨੰਦ ਲਓ|

.be akhil - Akh Lagdi
Advertisment

Stay updated with the latest news headlines.

Follow us:
Advertisment
Advertisment
Latest Stories
Advertisment