ਬਾਗੀ 2 ਦਾ ਨਵਾਂ ਗੀਤ "ਓ ਸਾਥੀ" ਹੋਇਆ ਰਿਲੀਜ਼, ਦਿੱਖ ਰਿਹਾ ਹੈ ਟਾਈਗਰ ਸ਼ਰੋਫ ਤੇ ਦਿਸ਼ਾ ਪਟਾਨੀ ਦਾ ਰੋਮਾਂਟਿਕ ਅੰਦਾਜ਼

Written by  Gopal Jha   |  March 10th 2018 06:54 AM  |  Updated: March 10th 2018 06:54 AM

ਬਾਗੀ 2 ਦਾ ਨਵਾਂ ਗੀਤ "ਓ ਸਾਥੀ" ਹੋਇਆ ਰਿਲੀਜ਼, ਦਿੱਖ ਰਿਹਾ ਹੈ ਟਾਈਗਰ ਸ਼ਰੋਫ ਤੇ ਦਿਸ਼ਾ ਪਟਾਨੀ ਦਾ ਰੋਮਾਂਟਿਕ ਅੰਦਾਜ਼

ਆਉਣ ਵਾਲੀ ਬਾਲੀਵੁੱਡ ਫ਼ਿਲਮ ਬਾਗੀ 2 ਦਾ ਇਕ ਹੋਰ ਸ਼ਾਨਦਾਰ ਗੀਤ ਰਿਲੀਜ਼ ਹੋ ਚੁੱਕਿਆ ਹੈ, ਤੇ ਗੀਤ ਦਾ ਨਾਮ ਹੈ "ਓ ਸਾਥੀ" "O Sathi" | ਇਹ ਰੋਮਾਂਟਿਕ ਟਰੈਕ ਨੂੰ ਲਿਖਿਆ ਹੈ ਅਰਕੋ ਨੇ ਤੇ ਮਿਊਜ਼ਿਕ ਵੀ ਅਰਕੋ ਨੇ ਹੀ ਦਿੱਤਾ ਹੈ | ਜੇ ਗੀਤ ਦੇ ਗਾਇਕ ਦੀ ਗੱਲ ਕਰੀਏ ਤਾਂ ਗਾਇਕ ਗੁਮਨਾਮ ਹੈ ਅਰੇ ਜਨਾਬ ਇਹ ਅਸੀਂ ਨਹੀਂ ਇਹ ਗੀਤ ਨੂੰ ਯੂ -ਟਿਊਬ ਤੇ ਅੱਪਲੋਡ ਕਰਨ ਵਾਲੇ ਕਹਿ ਰਹੇ ਨੇ, ਕਿਉਂਕਿ ਇਹ ਗੀਤ ਯੂ -ਟਿਊਬ ਤੇ ਤਾਂ ਚਲ ਰਿਹਾ ਹੈ ਪਰ ਕਰੈਡਿਟ ਦੇ ਵਿਚ ਸਿੰਗਰ ਦਾ ਨਾਮ ਗਾਇਬ ਹੈ |

ਵੈਸੇ ਕਮੈਂਟ ਸੈਕਸ਼ਨ ਦੇ ਵਿਚ ਜਾ ਕੇ ਦੇਖ਼ੀਏ ਤਾਂ ਬਹੁੱਤ ਲੋਕ ਆਪੋ ਆਪਣੇ ਵਿਚਾਰ ਦਸ ਰਹੇ ਨੇਂ, ਕੋਈ ਕਹਿ ਰਿਹਾ ਹੈ ਕਿ ਗਾਇਕ ਦੀ ਆਵਾਜ਼ ਪਾਕਿਸਤਾਨੀ ਗਾਇਕ "ਆਤਿਫ਼ ਅਸਲਮ" ਦੇ ਨਾਲ ਮਿਲਦੀ ਹੈ, ਤੇ ਕੋਈ ਕਹਿ ਰਿਹਾ ਹੈ ਕਿ ਇਸ ਗੀਤ ਨੂੰ "ਅਰਿਜੀਤ ਸਿੰਘ" ਨੇਂ ਗਾਇਆ ਹੈ | ਪਰ ਅਸਲ ਦੇ ਵਿੱਚ ਇਹ ਗੀਤ ਕਿਸਨੇ ਗਾਇਆ ਹੈ, ਇਸਦਾ ਪਤਾ ਤੇ ਉਦੋਂ ਹੀ ਲਗੇਗਾ ਜਦੋ ਕਰੈਡਿਟਸ ਦੇ ਵਿੱਚ ਸਿੰਗਰ ਦਾ ਨਾਂ ਪਾਇਆ ਜਾਏਗਾ | ਉਦੋਂ ਤਕ ਤੁਸੀਂ ਸੁਣੋ ਇਹ ਗੀਤ ਤੇ ਨਾਲ ਹੀ ਆਵਾਜ਼ ਨੂੰ ਪਛਾਨਣ ਦੀ ਕਰੋ ਕੋਸ਼ਿਸ਼ |

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network