ਨੇਹਾ ਕੱਕੜ ਦੇ ਨਵੇਂ ਗੀਤ "ਲਾ ਲਾ ਲਾ" ਦੀ ਪਹਿਲੀ ਝੱਲਕ ਹੋਈ ਰਿਲੀਜ਼

Written by  Gourav Kochhar   |  January 31st 2018 05:00 PM  |  Updated: January 31st 2018 05:00 PM

ਨੇਹਾ ਕੱਕੜ ਦੇ ਨਵੇਂ ਗੀਤ "ਲਾ ਲਾ ਲਾ" ਦੀ ਪਹਿਲੀ ਝੱਲਕ ਹੋਈ ਰਿਲੀਜ਼

ਸਾਡੀ ਏੰਟਰਟੇਨਮੇੰਟ ਇੰਡਸਟਰੀ ਦੀ ਜਾਨ ਤੇ ਪੰਜਾਬੀਆਂ ਦੀ ਸ਼ਾਨ ਨੇਹਾ ਕੱਕੜ ਦੇ ਗੀਤਾਂ ਦਾ ਕਮਾਲ ਤਾਂ ਪੂਰੀ ਦੁਨੀਆਂ ਵਿਚ ਵਿਖਾਈ ਦਿੰਦਾ ਹੈ | ਨੇਹਾ ਕੱਕੜ ਦੇਖਣ 'ਚ ਜਿੰਨੀ ਕਿਊਟ ਤੇ ਸੋਹਣੀ ਹੈ, ਉਨ੍ਹਾਂ ਦੀ ਸ਼ਖ਼ਸੀਅਤ ਦੇ ਅਨੁਸਾਰ ਉਨ੍ਹਾਂ ਦੀ ਗਾਇਕੀ ਵੀ ਉਨ੍ਹੀ ਹੀ ਸ਼ਾਨਦਾਰ ਹੈ | ਕਹਿੰਦੇ ਨੇ ਨਾ ਕਿ ਗਾਇਕੀ ਜੋ ਹੈ ਪਰਮਾਤਮਾ ਦਾ ਤੋਹਫ਼ਾ ਹੈ ਤੇ ਬਹੁਤ ਵਿਰਲੇ ਹੀ ਕਲਾਕਾਰ ਹੁੰਦੇ ਨੇ ਜਿਨ੍ਹਾਂ ਦੀ ਆਵਾਜ਼ 'ਚ ਉਹ ਅਦਾ ਹੁੰਦੀ ਹੈ ਜੋ ਹੋਰ ਕਿੱਸੇ ਦੀ ਆਵਾਜ਼ 'ਚ ਨਹੀਂ ਹੁੰਦੀ, ਨੇਹਾ ਕੱਕੜ ਉਨ੍ਹਾਂ ਵਿੱਚੋ ਹੀ ਇਕ ਹੈ |

ਨੇਹਾ ਕੱਕੜ ਜੇ ਕੋਈ ਆਮ ਗੀਤ ਵੀ ਗਾਉਂਦੀ ਹੈ ਤੇ ਉਹ ਇੰਝ ਲੱਗਦਾ ਹੈ ਕਿ ਯਾਰ ਕੁੜੀ ਕਿਨ੍ਹਾ ਕਮਾਲ ਦਾ ਗਾ ਰਹੀ ਹੈ | ਤਾਂ ਹਿ ਤਾਂ ਜਦੋਂ ਵੀ ਬਾਲੀਵੁੱਡ ਦੇ ਵਿਚ ਕਿੱਸੇ ਵੀ ਆਈਟਮ ਨੰਬਰ ਦੀ ਗੱਲ ਹੁੰਦੀ ਹੈ ਤੇ ਆਵਾਜ਼ ਨੇਹਾ ਕੱਕੜ Neha Kakkar ਦੀ ਹੀ ਹੁੰਦੀ ਹੈ | ਇਸ ਕਰਕੇ ਫ਼ਿਲਮਾਂ ਦੇ ਨਾਲ ਨਾਲ ਨੇਹਾ ਕੱਕੜ ਸਮੇਂ ਸਮੇਂ ਤੇ ਆਪਣੇ ਫੈਨਸ ਦੇ ਲਈ ਇਕੱਲੇ ਟਰੈਕ ਦਾ ਤੜਕਾ ਵੀ ਲਾ ਹੀ ਦਿੰਦੇ ਨੇ | ਇਸ ਕਰਕੇ ਜਲਦ ਹੀ ਤੁਸੀਂ ਨੇਹਾ ਕੱਕੜ ਦੀ ਆਵਾਜ਼ ਵਿਚ ਉਨ੍ਹਾਂ ਦਾ ਗੀਤ ਸੁਣੋਗੇ ਤੇ ਉਸ ਟਰੈਕ ਦਾ ਨਾਮ ਹੈ “ਲਾ ਲਾ ਲਾ ” ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਬੜੇ ਹੀ ਕਮਾਲ ਦੇ ਕਲਾਕਾਰ ਬਿਲਾਲ ਸਈਦ ਨੇ | ਇਸ ਗੀਤ ਦੇ ਵਿਚ ਨੇਹਾ ਕੱਕੜ ਦੇ ਨਾਲ ਅਰਜੁਨ ਕਨੂੰਗੋ ਫੀਟ ਕਰ ਰਹੇ ਨੇ | ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜੇ ਤੁਸੀਂ ਵੀ ਟੀਜ਼ਰ ਦੇਖਣਾ ਚਾਹੁੰਦੇ ਹੋ ਤੇ ਯੂ-ਟਿਊਬ ਤੇ ਜਾ ਕੇ ਦੇਖ ਸਕਦੇ ਹੋ | ਬਾਕੀ ਟੀਜ਼ਰ ਤਾਂ ਬੜਾ ਹੀ ਕਮਾਲ ਦਾ ਹੈ, ਇਸ ਕਰਕੇ ਗੀਤ ਵੀ ਘੈਂਟ ਹੀ ਹੋਵੇਗਾ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network