ਸਿੱਧੂ ਮੂਸੇ ਵਾਲਾ ਦਾ ਇਕ ਹੋਰ ਗੀਤ ਹੋ ਗਿਆ ਹੈ ਰਿਲੀਜ਼, ਵੇਖੋ ਅਤੇ ਸ਼ੇਅਰ ਕਰੋ

Written by  Gopal Jha   |  February 14th 2018 06:23 AM  |  Updated: February 14th 2018 06:35 AM

ਸਿੱਧੂ ਮੂਸੇ ਵਾਲਾ ਦਾ ਇਕ ਹੋਰ ਗੀਤ ਹੋ ਗਿਆ ਹੈ ਰਿਲੀਜ਼, ਵੇਖੋ ਅਤੇ ਸ਼ੇਅਰ ਕਰੋ

“ਸੋ ਹਾਈ”, “ਇੱਸਾ ਜੱਟ” ਤੇ “ਜਸਟ ਲਿਸ੍ਨ" ਵਰਗੇ ਗੀਤਾਂ ਦੇ ਨਾਲ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਜਿਸ ਚੱਕਵੇਂ ਗਾਇਕ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਲਿਖਣੀ ਅਤੇ ਉਨ੍ਹਾਂ ਦੀ ਗਾਇਕੀ ਦਾ ਅੰਦਾਜ਼ ਦੂਜਿਆਂ ਨਾਲੋਂ ਉੰਨਾ ਹੀ ਅਲੱਗ ਹੈ ਜਿੰਨਾ ਫਰਕ ਜ਼ਮੀਨ ਤੇ ਅਸਮਾਨ ਵਿਚ ਹੈ | ਹੁਣ ਬਾਕੀ ਤਾਂ ਤੁਸੀਂ ਸਮਝ ਹੀ ਗਏ ਹੋਵੋਂਗੇ | ਇੰਡਸਟਰੀ ਦੇ ਵਿਚ ਜਦੋਂ ਕੋਈ ਸਟਾਈਲ ਚੱਲ ਪੈਂਦਾ ਹੈ ਤੇ ਲੋਕੀ ਉਸ ਚੀਜ਼ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਅਸਲੀ ਅਸਲੀ ਹੀ ਹੁੰਦਾ ਹੈ |

ਇਹ ਖੁਦ ਸਿੱਧੂ ਮੂਸੇ ਵਾਲਾ ਨੇ ਸਾਬਿਤ ਕਰ ਦਿੱਤਾ ਹੈ | ਇਸ ਕਰਕੇ ਸਿੱਧੂ ਮੂਸੇ ਵਾਲਾ Sidhu Moose Wala ਦੇ ਬਾਰੇ ਜੋ ਇਹ ਸੋਚਦੇ ਨੇ ਕਿ ਇਹ ਸਿਰਫ਼ ਚੱਕਵੇਂ ਗੀਤ ਹੀ ਗਾ ਸਕਦਾ ਹਨ ਉਨ੍ਹਾਂ ਦੇ ਲਈ ਹੀ ਇਹ ਇੱਸਾ ਜੱਟ ਲੈ ਕੇ ਆ ਰਿਹਾ ਹੈ ਇਕ ਅਜਿਹਾ ਟਰੈਕ ਜਿਸਦੇ ਵਿਚ ਕੁੱਟ ਕੁੱਟ ਕੇ ਰੋਮਾਂਸ ਭਰਿਆ ਹੋਇਆ ਹੈ ਤੇ ਗੀਤ ਦਾ ਨਾਮ ਹੈ “ਇਟ੍ਸ ਆਲ ਅਬਾਊਟ ਯੂ” | ਅਰੇ ਜਨਾਬ ਗੀਤ ਦੇ ਸ਼ਿਰਸ਼ਕ ਤੋਂ ਇਹ ਅੰਦਾਜ਼ਾ ਨਾ ਲਾਓ ਕਿ ਇਹ ਕੋਈ ਅੰਗਰੇਜ਼ੀ ਗੀਤ ਹੋਏਗਾ | ਇਹ ਗੀਤ ਹੈ ਤੇ ਪੰਜਾਬੀ ਹੀ, ਬਸ ਨਾਮ ਥੋੜਾ ਵਿਦੇਸ਼ੀ ਹੈ | ਪਰ ਹੁਣ ਦੇਖਣਾ ਇਹ ਹੈ ਕਿ ਹਾਲ਼ੇ ਤਕ ਚੱਕਵੇਂ ਗੀਤਾਂ ਦੇ ਨਾਲ ਲੋਕਾਂ ਨੂੰ ਨਚਾਉਣ ਵਾਲ਼ਾ ਇਹ ਇੱਸਾ ਜੱਟ, ਆਪਣੇ ਰੋਮਾੰਟਿਕ ਟਰੈਕ ਨਾਲ ਆਸ਼ਿਕਾਂ ਦੇ ਦਿਲਾਂ ਨੂੰ ਕਿੰਨਾ ਕੁ ਧੜਕਾ ਪਾਉਂਦਾ ਹੈ | ਵੈਸੇ ਵੀ ਇਸ਼ਕ ਦਾ ਹਫਤਾ ਚੱਲ ਰਿਹਾ ਹੈ ਤੇ ਇਸ ਹਫਤੇ ਦੇ ਅਖੀਰ ਦੇ ਵਿਚ ਮਤਲਬ ਅੱਜ ਇਹ ਗੀਤ ਤੁਹਾਨੂੰ ਸਾਰਿਆਂ ਨੂੰ ਸੁਨਣ ਦੇ ਲਈ ਮਿਲ ਰਿਹਾ ਹੈ !

Sidhu Moose Wala Song

Written By: Gopal Jha


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network