ਦਿਲ ਨੂੰ ਝੰਜੋੜ ਕੇ ਰੱਖ ਦੇਵੇਗਾ ਸਿਮਰ ਗਿੱਲ ਦਾ ਗੀਤ 'ਰੋਟੀ'

Written by  Gourav Kochhar   |  April 20th 2018 10:12 AM  |  Updated: April 20th 2018 10:12 AM

ਦਿਲ ਨੂੰ ਝੰਜੋੜ ਕੇ ਰੱਖ ਦੇਵੇਗਾ ਸਿਮਰ ਗਿੱਲ ਦਾ ਗੀਤ 'ਰੋਟੀ'

ਪੰਜਾਬੀ ਗਾਇਕ ਸਿਮਰ ਗਿੱਲ Simar Gill ਦਾ ਨਵਾਂ ਗੀਤ ‘ਰੋਟੀ’ ਰਿਲੀਜ਼ ਹੋ ਗਿਆ ਹੈ। ਇਹ ਗੀਤ ਹਰ ਉਸ ਇਨਸਾਨ ਨੂੰ ਝੰਜੋੜ ਕੇ ਰੱਖ ਦੇਵੇਗਾ ਜੋ ਰੋਟੀ ਕਮਾਉਣ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰ ਰਿਹਾ ਹੈ। ਗੀਤ ਕਾਫ਼ੀ ਭਾਵੁਕ ਕਰਨ ਵਾਲਾ ਤੇ ਸਮਾਜਿਕ ਸੁਨੇਹਾ ਦੇਣ ਵਾਲਾ ਹੈ। ਇਸ ਗੀਤ ‘ਚ ਪਰਿਵਾਰ ਨਾਲੋਂ ਦੂਰ ਹੋਏ ਨੌਜਵਾਨ ਤੋਂ ਲੈ ਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਲੋਕਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ।

Simar Gill - Roti

ਗੀਤ ‘ਚ ਅਜਿਹੀਆਂ ਕਈ ਹੋਰ ਕਹਾਣੀਆਂ ਦਿਖਾਈਆਂ ਗਈਆਂ ਹਨ। ਸਿਮਰ ਗਿੱਲ Simar Gill ਨੇ ਬੇਹੱਦ ਖੂਬਸੂਰਤੀ ਨਾਲ ਗੀਤ ਨੂੰ ਨਿਭਾਇਆ ਹੈ। ਗੀਤ ਦੇ ਬੋਲ ਅਕਾਸ਼ ਬੱਲ ਨੇ ਲਿਖੇ ਤੇ ਇਸ ਨੂੰ ਸੰਗੀਤ ਕਿਲ ਬੰਦਾ ਨੇ ਦਿੱਤਾ ਹੈ। ‘ਰੋਟੀ Roti ਗੀਤ ਦੀ ਵੀਡੀਓ ਬਾਕਮਾਲ ਹੈ, ਜਿਸ ਨੂੰ ਡਾਇਰੈਕਟ ਸ਼ੁਭਮ ਕੁਮਾਰ ਤੇ ਹੈਰੀ ਪਨੇਸਰ ਨੇ ਕੀਤਾ ਹੈ। ਗੀਤ ਦੀ ਵੀਡੀਓ ਟੀਮ ਲਾਸਟ ਪੇਜ ਵੱਲੋਂ ਬਣਾਈ ਗਈ ਹੈ। ਮਿਊਜ਼ਿਕ ਟਾਈਮ ਦੇ ਬੈਨਰ ਹੇਠ ਇਹ ਗੀਤ ਯੂ-ਟਿਊਬ ‘ਤੇ ਰਿਲੀਜ਼ ਹੋਇਆ ਹੈ।

ਸਿਮਰ ਗਿੱਲ Simar Gill ਇਸ ਤੋਂ ਪਹਿਲਾਂ ‘ਪੈਗ ਪੌਣ ਵੇਲੇ’, ‘ਨਾ ਭੁੱਕੀ ਨਾ ਸਮੈਕ’ ਤੇ ‘ਡਾਲਰ’ ਵਰਗੇ ਪੰਜਾਬੀ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ‘ਚ ਖਾਸ ਪਛਾਣ ਬਣਾ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਸਰੋਤੇ ਸਿਮਰ ਗਿੱਲ ਦੇ ‘ਰੋਟੀ’ ਗੀਤ ਨੂੰ ਵੀ ਪਿਆਰ ਦੇਣਗੇ |

Simar Gill


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network