ਜਲਦ ਹੀ ਸੁਨਣ ਨੂੰ ਮਿਲੇਗਾ ਜੱਸੜਾਂ ਦੇ ਕਾਕੇ ਤਰਸੇਮ ਜੱਸੜ ਦਾ ਗੀਤ "TURBUNATOR"
ਤਰਸੇਮ ਜੱਸੜ ਦਾ ਅੰਦਾਜ਼ ਤੇ ਆਵਾਜ਼ ਦੋਨੋ ਹੀ ਕਮਾਲ ਦੇ ਨੇ ਤੇ ਨਾਲ ਹੀ ਕਮਾਲ ਦੀ ਹੈ ਇਸ ਸਿੰਗਰ ਦੀ ਪਰਸਨੈਲਿਟੀ | ਤਰਸੇਮ ਜੱਸੜ ਦੀ ਇਕ ਗੱਲ ਓਹਨਾ ਦੇ ਫੈਨਸ ਨੂੰ ਬਹੁੱਤ ਪਸੰਦ ਹੈ ਤੇ ਉਹ ਗੱਲ ਇਹ ਹੈ ਕਿ ਤਰਸੇਮ ਕੁਝ ਕੁ ਚਿਰਾਂ ਬਾਅਦ ਆਪਣੇ ਫੈਨਸ ਲਈ ਸਰਪ੍ਰਾਈਜ਼ ਜਰੂਰ ਲੈ ਕੇ ਆਉਂਦੇ ਨੇ ਤੇ ਇਸ ਵਾਰ ਸਰਪ੍ਰਾਈਜ਼ ਹੈ ਓਹਨਾ ਦਾ ਅਪਕਮਿੰਗ ਸੋਂਗ "TURBUNATOR " |
ਇਸ ਗੀਤ ਬਾਰੇ ਹਲੇ ਕੁਝ ਜ਼ਿਆਦਾ ਜਾਣਕਾਰੀ ਤਾਂ ਹੈ ਨਹੀਂ, ਕਿਉਕਿ ਇਸ ਗੀਤ ਦਾ ਖੁਲਾਸਾ ਖੁਦ ਤਰਸੇਮ ਜੱਸੜ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕੇ ਕਿੱਤਾ ਓਹਨਾ ਨੇ ਲਿਖਿਆ "ਸਤਿ ਸ਼੍ਰੀ ਅਕਾਲ ਜੀ , ਕਾਫੀ ਟਾਈਮ ਤੋਂ ਇਕ ਚੀਜ਼ ਤੇ ਮਿਹਨਤ ਕਰ ਰਿਹਾ ਸੀ ਐਂਡ ਫਾਇਨੀਲੀ ਮਾਲਕ ਨੇ ਕਿਰਪਾ ਕਰੀ ਆ | ਆਲਮੋਸਟ ਰੇਡੀ ਐਂਡ ਸਰਪ੍ਰਾਈਜ਼ ਤੁਹਾਡੇ ਸਾਹਮਣੇ ਲੈ ਕੇ ਆਉਣ ਲਗੇ ਆਂ ਜੀ, TURBUNATOR ਰਿਲੀਜਿੰਗ ਸੂਨ, ਬਾਕੀ ਅਪਡੇਟ ਜਲਦ ਹੀ, ਮਾਲਕ ਮਿਹਰ ਕਰੇ | ਸੋ ਦੇਖਦੇ ਆ ਤਰਸੇਮ ਜੱਸੜ ਦਾ ਇਹ ਗੀਤ ਕਦੋ ਤਕ ਰਿਲੀਜ਼ ਹੁੰਦਾ ਹੈ, ਤਦ ਤਕ ਤੁਸੀਂ ਵੀ ਸੱਦੇ ਵਾਂਗੂ ਹੀ ਕਰੋ ਇੰਤਜ਼ਾਰ ਤੇ ਪੜ੍ਹਦੇ ਰਹੋ ਪੀ.ਟੀ.ਸੀ ਪੰਜਾਬੀ ਦਾ ਪੰਜਾਬੀ ਬਜ਼ |
Edited By: Gourav Kochhar