ਤਿਆਰ ਹੋ ਜਾਓ ਭੰਗੜੇ ਪਾਉਣ ਲਈ, ਆ ਗਿਆ ਹੈ ਹਨੀ ਸਿੰਘ ਦਾ ਗੀਤ ਛੋਟੇ ਛੋਟੇ ਪੈਗ

Written by  Gourav Kochhar   |  January 18th 2018 10:12 AM  |  Updated: January 18th 2018 10:16 AM

ਤਿਆਰ ਹੋ ਜਾਓ ਭੰਗੜੇ ਪਾਉਣ ਲਈ, ਆ ਗਿਆ ਹੈ ਹਨੀ ਸਿੰਘ ਦਾ ਗੀਤ ਛੋਟੇ ਛੋਟੇ ਪੈਗ

ਯੋ ਯੋ ਹਨੀ ਸਿੰਘ ਇਕ ਤੋਂ ਬਾਅਦ ਇਕ ਗੀਤ ਕਰਨ ਦੀ ਮਨੋਦਸ਼ਾ ਵਿਚ ਨਜ਼ਰ ਆ ਰਹੇ ਨੇ | ਜੀ ਹਾਂ ਇਨ੍ਹੇ ਚਿਰਾਂ ਤੋਂ ਜੋ ਸ਼ੇਰ ਸ਼ਾਂਤ ਬੈਠਾ ਸੀ ਉਹ ਹੁਣ ਦਹਾੜ ਵੀ ਰਿਹਾ ਹੈ ਤੇ ਸ਼ਿਕਾਰ ਕਰਨ ਨੂੰ ਵੀ ਤਿਆਰ ਹੈ | ਸੋਨੂ ਤੇ ਟੀਟੂ ਕੀ ਸਵੀਟੀ ਦੇ ਦਿਲ ਚੋਰੀ ਦੀ ਵੱਡੀ ਸਫਲਤਾ ਤੋਂ ਬਾਅਦ ਯੋ ਯੋ ਹਨੀ ਸਿੰਘ ਨੇ ਇੱਸੇ ਫਿਲਮ ਦਾ ਦੁੱਜਾ ਗੀਤ ਕਰ ਦਿੱਤਾ ਹੈ ਰਿਲੀਜ਼ , ਇਸ ਗੀਤ ਦਾ ਨਾਂ ਹੈ ਛੋਟੇ ਛੋਟੇ ਪੈਗ |

ਗੱਲ ਕਿ ਜੀ ਇਹ ਗੀਤ ਰਿਲੀਜ਼ ਹੁੰਦੀਆਂ ਹੀ ਤਰੇਂਡਿੰਗ ਦੇ ਵਿੱਚ ਆ ਗਿਆ ਹੈ | ਯੋ ਯੋ ਹਨੀ ਸਿੰਘ ਇਸ ਗੀਤ ਨੂੰ ਰਿਲੀਜ਼ ਕਰਨ ਪਹਿਲਾਂ ਹੀ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਸੀਗੇ ਤੇ ਲੋਕਾਂ ਦੇ ਪ੍ਰਤੀਕਰਮ ਦੇਖ ਰਹੇ ਸੀ | ਜਿੰਦਾ ਹੀ ਇਹ ਗੀਤ ਰਿਲੀਜ਼ ਹੋਇਆ ਉਹ ਆਫ਼-ਲਾਈਨ ਹੋ ਗਏ | ਪਰ ਗੀਤ ਜਿੱਦਾਂ ਹੀ ਰਿਲੀਜ਼ ਹੋਇਆ ਯੂ ਟੀਊਬ ਤੇ ਵਿਊਜ਼ ਦੀ ਗਿਣਤੀ ਉਪਰ ਹੀ ਉੱਪਰ ਵਧਦੀ ਜਾ ਰਹੀ ਹੈ | ਇਸ ਕਰਕੇ ਜੇ ਤੁਸੀਂ ਹਾਲੇ ਤਕ ਇਹ ਗੀਤ ਨਹੀਂ ਦੇਖਿਆ ਤੇ ਜਾਓ ਤੇ ਦੇਖੋ ਯੋ ਯੋ ਹਨੀ ਸਿੰਘ ਦਾ ਛੋਟੇ ਛੋਟੇ ਪੈਗ !

ਯੋ ਯੋ ਹਨੀ ਸਿੰਘ Yo Yo Honey Singh ਦਾ ਇਹ ਗੀਤ ਵੀ ਹੰਸ ਰਾਜ ਹੰਸ ਦੇ ਗਾਏ ਗੀਤ ਦਾ ਰੀਮਿਕਸ ਹੈ | ਇਸ ਗੀਤ ਨੂੰ ਹਨੀ ਸਿੰਘ, ਨੇਹਾ ਕੱਕੜ ਅਤੇ ਹੰਸ ਰਾਜ ਹੰਸ ਦੇ ਬੇਟੇ ਨਵਰਾਜ ਹੰਸ ਨੇ ਮਿਲਕੇ ਗਾਇਆ ਹੈ | ਅੱਜ ਤੋਂ ਕਈ ਸਾਲ ਪਹਿਲਾਂ ਇਹ ਗੀਤ ਹੰਸ ਰਾਜ ਹੰਸ ਨੇ ਫ਼ਿਲਮ ਬਿਛੂ ਦੇ ਵਿਚ ਗਿਆ ਸੀ ਜਿਸਦੇ ਬੋਲ ਸਨ "ਟੋਟੇ ਟੋਟੇ ਹੋ ਗਿਆ" | ਇਸ ਫ਼ਿਲਮ ਵਿਚ ਰਾਣੀ ਮੁਖਰਜੀ ਦੇ ਨਾਲ ਬੌਬੀ ਦਿਓਲ ਨੇ ਕੰਮ ਕਿੱਤਾ ਸੀ | ਤੇ ਹੁਣ ਹਨੀ ਸਿੰਘ ਨੇ ਇਸ ਫ਼ਿਲਮ ਨੂੰ ਆਪਣੇ ਤਰੀਕੇ ਅੰਤੇ ਅੰਦਾਜ਼ ਨਾਲ ਇਕ ਵਾਰ ਫਿਰ ਗਿਆ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network