ਸੁਬੇਦਾਰ ਜੋਗਿੰਦਰ ਸਿੰਘ ਦਾ ਅਗਲਾ ਗੀਤ ਟਾਈਮਜ਼ ਸਕਵੇਅਰ, ਨਿਊ ਯਾਰ੍ਕ ਵਿਖੇ ਲਾਂਚ ਕੀਤਾ ਜਾਵੇਗਾ

Written by  Gourav Kochhar   |  March 22nd 2018 01:33 PM  |  Updated: March 22nd 2018 01:33 PM

ਸੁਬੇਦਾਰ ਜੋਗਿੰਦਰ ਸਿੰਘ ਦਾ ਅਗਲਾ ਗੀਤ ਟਾਈਮਜ਼ ਸਕਵੇਅਰ, ਨਿਊ ਯਾਰ੍ਕ ਵਿਖੇ ਲਾਂਚ ਕੀਤਾ ਜਾਵੇਗਾ

ਗਿੱਪੀ ਗਰੇਵਾਲ Gippy Grewal ਦੀ ਫਿਲਮ "ਸੁਬੇਦਾਰ ਜੋਗਿੰਦਰ ਸਿੰਘ" ਹਮੇਸ਼ਾ ਤੋਂ ਹੀ ਸਹੀ ਕਾਰਨਾਂ ਕਰਕੇ ਖਬਰਾਂ ਵਿਚ ਰਹੀ ਹੈ | ਫਿਲਮ ਦੀ ਕਹਾਣੀ, ਸ਼ੈਲੀ, ਕਲਾਕਾਰ, ਉਨ੍ਹਾਂ ਦੇ ਪ੍ਰਦਰਸ਼ਨ, ਡਾਇਲਾਗ, ਸਖਤ ਮਿਹਨਤ, ਲੋਕੇਸ਼ਨ ਆਦਿ, ਫਿਲਮ ਦਾ ਹਰ ਪਹਿਲੂ ਨੌਜਵਾਨਾਂ ਵਿਚ ਚਰਚਾ ਦਾ ਇਕ ਕਾਰਣ ਰਿਹਾ ਹੈ | ਹੁਣ ਫਿਲਮ ਨਿਰਮਾਤਾ ਨੇ ਕਲਪਨਾ ਤੋਂ ਪਰੇ ਅਤੇ ਇੱਕ ਬੇਮਿਸਾਲ ਕਦਮ ਚੁੱਕਿਆ ਹੈ, ਫਿਲਮ ਦੇ ਗਾਣੇ ਦੇ ਲੌਂਚ ਬਾਰੇ | ਹਾਲ ਹੀ 'ਚ ਫਿਲਮ ਤੋਂ ਪਹਿਲਾ ਗੀਤ 'ਗੱਲ ਦਿਲ ਦੀ' ਰਿਲੀਜ਼ ਕੀਤਾ ਗਿਆ ਸੀ| ਇਸ ਗਾਣੇ ਚ ਸਾਰੇ ਜਰੂਰੀ ਤੱਤ ਹਨ ਜਿਸ ਨਾਲ ਗੀਤ ਸੁਣਨ ਵਾਲਿਆਂ ਨੂੰ ਨਿਸ਼ਚਿਤ ਰੂਪ ਨਾਲ ਪਸੰਦ ਆਇਆ |

ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ, ਜਾਂ ਇਹ ਕਿਹਾ ਜਾਵੇ ਕਿਸੇ ਵੀ ਸਿਨੇਮਾ ਦੇ ਇਤਿਹਾਸ ਵਿੱਚ, ਇਹ ਖੇਤਰੀ ਹੱਦਾਂ ਨੂੰ ਪਾਰ ਕਰਨ ਵਾਲੀ ਪਹਿਲੀ ਫ਼ਿਲਮ ਹੈ, ਜੋ ਆਪਣੇ ਸੁਰੀਲੇ ਸੰਗੀਤ ਦੇ ਨਾਲ ਅੰਤਰ-ਰਾਸ਼ਟਰੀ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗੀ | ਇਸ ਫਿਲਮ ਦੇ ਸੰਗੀਤ ਵਿਚ ਅਸਾਧਾਰਣਤਾ ਅਤੇ ਸਰਵ-ਵਿਆਪਕਤਾ ਦਾ ਅਹਿਸਾਸ ਹੁੰਦਾ ਹੈ | ਫਿਲਮ ਦੇ ਪਿਛਲੇ ਗੀਤ ਚ ਸਿਪਾਹੀਆਂ ਦੀਆਂ ਬੇਲੋੜੀਆਂ ਅਤੇ ਬੇਪਰਵਾਹੀ , ਉਨ੍ਹਾਂ ਦੀ ਭਾਵਨਾਵਾ ਅਤੇ ਕੰਮ ਪ੍ਰਤੀ ਉਨ੍ਹਾਂ ਦਾ ਪ੍ਰੇਮ ਦਿਖਾਇਆ ਗਿਆ ਸੀ |

ਫਿਲਮ ਦਾ ਅਗਲਾ ਗਾਣਾ 'ਇਸ਼ਕ ਦਾ ਤਾਰਾ Ishq Da Taara' ਇਕ ਵੱਖਰੀ ਸ਼ੈਲੀ ਦਾ ਗੀਤ ਹੈ, ਜੋ ਸਾਨੂੰ ਪੰਜਾਬ ਦੇ ਅੱਧ ਸਦੀ ਦੇ ਪੁਰਾਣੇ ਯੁੱਗ ਦੀ ਯਾਦ ਦਿਵਾਏਗਾ | ਸਿਰਫ ਇਹ ਨਹੀਂ, ਇੱਕ ਬਹੁਤ ਵੱਡਾ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਕਿ ਫ਼ਿਲਮ ਦਾ ਮਿਊਜ਼ਿਕ ਦੁਨੀਆ ਦੇ ਸਭ ਤੋਂ ਵੱਧ ਹੈਪੇਨਿੰਗ ਸਥਾਨ- ਦ ਟਾਈਮਜ਼ ਸਕੁਏਅਰ, ਨਿਊਯਾਰਕ ਚ ਰਿਲੀਜ਼ ਕੀਤਾ ਜਾਵੇਗਾ | ਇਹ ਸਭ ਤੋਂ ਹੈਰਾਨੀਜਨਕ ਗੱਲ ਹੋਵੇਗੀ ਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਪੂਰਨ ਨਵੇਂ ਬੇਮੇਲ ਪੱਧਰ ਤੱਕ ਲੈ ਜਾਵੇਗਾ |

ਇਹ ਫ਼ਿਲਮ ਹਰ ਇਕ ਵਰਗ ਤੇ ਸਭ ਹਿਤਾਂ ਦੇ ਦਰਸ਼ਕਾਂ ਲਈ ਬਣੀ ਹੈ | ਫ਼ਿਲਮ ਦੀ ਹਰ ਕਿਸੇ ਨੂੰ ਬੇਸਬਰੀ ਨਾਲ ਉਡੀਕ ਹੈ | ਸੇਵਨ ਕਲਰਸ ਮੋਸ਼ਨ ਪਿਕਚਰ ਦੁਆਰਾ ਨਿਰਮਿਤ ਤੇ ਸਾਗਾ ਮਿਊਜ਼ਿਕ ਅਤੇ ਯੂਨੀਸਿਸ ਇੰਫੋ-ਸੋਲਯੂਸ਼ਨਸ ਦੇ ਸਹਿਯੋਗ ਨਾਲ ਬਣੀ ਇਹ ਫਿਲਮ ਅਪ੍ਰੈਲ 6 , ੨੦੧੮ ਨੂੰ ਦੁਨੀਆਭਰ ਵਿਚ ਰਿਲੀਜ਼ ਕੀਤੀ ਜਾਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network