ਜਿਨ੍ਹਾਂ ਨੇ ਵਧਾਇਆ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਾਣ, ਉਹਨਾਂ ਦਾ ਹੋਵੇਗਾ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2018 'ਚ ਸਨਮਾਨ

Written by  Gulshan Kumar   |  March 22nd 2018 01:12 PM  |  Updated: March 22nd 2018 01:14 PM

ਜਿਨ੍ਹਾਂ ਨੇ ਵਧਾਇਆ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਾਣ, ਉਹਨਾਂ ਦਾ ਹੋਵੇਗਾ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2018 'ਚ ਸਨਮਾਨ

ਪੂਰੀ ਦੁਨੀਆ ਵਿਚ ਅੱਜ ਪੰਜਾਬੀ ਫ਼ਿਲਮ ਇੰਡਸਟਰੀ ਦਾ ਚੰਗਾ ਨਾਮ, ਤੇ ਮੁਕਾਮ ਹੈ। ਇਸ ਮੁਕਾਮ ਤੇ ਪਹੁੰਚਣ ਲਈ ਪੰਜਾਬੀ ਫ਼ਿਲਮ ਇੰਡਸਟਰੀ ਨੇ 8 ਦਹਾਕਿਆਂ ਦਾ ਲੰਮੇਰਾ ਸਫ਼ਰ ਤੈਅ ਕੀਤਾ ਹੈ। ਡਾਈਰੈਕਟਰ ਕੇ.ਡੀ. ਮਹਿਰਾ ਦੀ 1935 ਚ ਬਣਾਈ ਪਹਿਲੀ ਪੰਜਾਬੀ ਫ਼ਿਲਮ ਪਿੰਡ ਦੀ ਕੁੜੀ ਤੋਂ ਸ਼ੁਰੂ ਹੋਇਆ ਇਹ ਸਫ਼ਰ ਆਪਣੀ ਵੱਖਰੀ ਸ਼ਾਨ ਤੇ ਪਹਿਚਾਨ ਰੱਖਦਾ ਹੈ। ਇਸ ਸ਼ਾਨ ਤੇ ਪਹਿਚਾਣ ਨੂੰ ਬਰਕਰਾਰ ਰੱਖਣ ਲਈ ਫਠਛ ਨੇ ਪੰਜਾਬੀ ਫ਼ਿਲਮਾਂ ਲਈ ਜੋ ਉਪਰਾਲਾ ਸ਼ੁਰੂ ਕੀਤਾ ਸੀ, ਉਹ ਸਾਲ ਦਰ ਸਾਲ ਇਕ ਮਿਸ਼ਨ ਬਣ ਗਿਆ ਹੈ।

ਜੋ ਆਪਣੀ ਭਾਸ਼ਾ, ਸਭਿਆਚਾਰ ਨੂੰ ਚੰਗੀਆਂ ਫਿਲਮਾਂ, ਚੰਗੇ ਸਬਜੈਕਟਸ ਤੇ ਚੰਗੀਆਂ ਕਹਾਣੀਆਂ ਰਾਹੀਂ ਪਰਮੋਟ ਕਰ ਰਿਹਾ ਹੈ।ਇਸੇ ਸਿਲਸਿਲੇ ਤਹਿਤ ਇਸ ਸਾਲ ਦੀਆਂ ਬੇਹਤਰੀਨ ਫ਼ਿਲਮਾਂ ਤੇ ਉਹਨਾਂ ਨੂੰ ਬਨਾਉਣ ਵਾਲਿਆਂ ਦਾ ਬਣਦਾ ਮਾਣ ਸਨਮਾਨ ਕਰਨ ਲਈ, ਇਕ ਵਾਰੀ ਫ਼ੇਰ ਹੋਣ ਜਾ ਰਿਹਾ ਹੈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2018। ਜਿਸ ਨੂੰ ਹੋਸਟ ਕਰਨਗੇ ਹਾਸਿਆਂ ਦੇ ਬਾਦਸ਼ਾਹ ਬਿਨੂੰ ਢਿਲੋਂ Binnu Dhillon ਤੇ ਬਲਰਾਜ ਸਿਆਲ Balraj Siyal, ਤੇ ਨਾਲ ਹੀ ਉਹਨਾਂ ਦਾ ਸਾਥ ਦੇਣਗੇ ਗਾਇਕ ਤੇ ਨਾਇਕ ਪਰਮੀਸ਼ ਵਰਮਾ Parmish Verma

ਇਸ ਤੋਂ ਇਲਾਵਾ ਐਂਕਰਿੰਗ ਵਿਚ ਦਿਖੇਗਾ ਜਲਵਾ ਸਿੰਮੀ ਚਾਹਲ, ਤੇ ਸਤਿੰਦਰ ਸੱਤੀ ਦੀਆਂ ਅਦਾਵਾਂ ਦਾ। ਇਸ ਫ਼ਿਲਮ ਅਵਾਰਡ ਦੀ ਕੱਲੀ ਪੰਜਾਬੀ ਫ਼ਿਲਮ ਇੰਡਸਟਰੀ ਹੀ ਹਿੱਸਾ ਨਹੀਂ ਬਣੇਗੀ, ਬਲਕੇ ਬੌਲੀਵੁੱਡ ਦੇ ਧੁਰੰਦਰ ਵੀ ਗਵਾਹ ਬਣਨਗੇ ਇਸ ਖੂਬਸੂਰਤ ਸ਼ਾਮ ਦਾ। ਤੇ ਹੋਣਗੀਆਂ ਢੇਰ ਸਾਰੀਆਂ ਸ਼ਾਨਦਾਰ ਪਰਫ਼ੌਰਮੈਂਸਸ। ਸੋ 30 ਮਾਰਚ ਨੂੰ ਇਸ ਮਾਨ ਸਨਮਾਨ ਵਾਲੀ ਖੂਬਸੂਰਤ ਸ਼ਾਮ ਦਾ ਹਿਸਾ ਬਣਨਾ ਨਾ ਭੁਲਣਾ।

Edited By: Gourav Kochhar

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network