ਆਉਣ ਵਾਲੀ ਪੰਜਾਬੀ ਫ਼ਿਲਮ "ਰੰਗਰੂਟ" ਨੂੰ ਕੇ ਲੈ ਹੋਇਆ ਵੱਡਾ ਖੁਲਾਸਾ

Written by  Gourav Kochhar   |  January 18th 2018 08:57 AM  |  Updated: January 18th 2018 08:57 AM

ਆਉਣ ਵਾਲੀ ਪੰਜਾਬੀ ਫ਼ਿਲਮ "ਰੰਗਰੂਟ" ਨੂੰ ਕੇ ਲੈ ਹੋਇਆ ਵੱਡਾ ਖੁਲਾਸਾ

Diljit Dosanjh shared the name of actress working in rangroot:

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਰੰਗਰੂਟ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ | ਆਏ ਦਿਨ ਇਸ ਫ਼ਿਲਮ ਦੀ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡਿਆ ਤੇ ਵਿਖਾਈ ਦੇ ਹੀ ਜਾਂਦੀ ਹੈ | ਦਿਲਜੀਤ ਦੋਸਾਂਝ ਵੀ ਅੱਜ ਕਲ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਹਨ | ਉਹ ਵੀ ਸਮੇਂ ਸਮੇਂ ਤੇ ਇਸ ਫ਼ਿਲਮ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਆਪਣੇ ਫੈਨਸ ਨਾਲ ਸਾਂਝਾ ਕਰਦੇ ਰਹਿੰਦੇ ਨੇ |

ਪਰ ਕਿ ਤੁਸੀਂ ਜਾਂਦੇ ਹੋ ਦਿਲਜੀਤ ਦੋਸਾਂਝ Diljit Dosanjh ਨਾਲ ਇਸ ਫ਼ਿਲਮ ਵਿਚ ਕਿਹੜੀ ਅਦਾਕਾਰਾ ਦਿਖਾਈ ਦੇਵੇਗੀ | ਜੀ ਹਾਂ ਦਿਲਜੀਤ ਦੋਸਾਂਝ ਨੇ ਰੰਗੜੋੱਤ ਫ਼ਿਲਮ ਵਿਚ ਕੱਮ ਕਰਨ ਵਾਲੀ ਅਦਾਕਾਰਾ ਦਾ ਖੁਲਾਸਾ ਕਰ ਦਿੱਤਾ ਹੈ ਤੇ ਉਹ ਹੋਰ ਕੋਈ ਨਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਪਟਾਕੇ ਪਾਉਣ ਵਾਲੀ ਸੁਨੰਦਾ ਸ਼ਰਮਾ ਹੈ | ਸੁਨੰਦਾ ਸ਼ਰਮਾ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ |

ਹੁਣ ਤੱਕ ਸੁਨੰਦਾ ਸ਼ਰਮਾ Sunanda Sharma ਨੇ ਆਪਣੀ ਸੁਰੀਲੀ ਗਾਇਕੀ ਅਤੇ ਵੱਖਰੇ ਅੰਦਾਜ਼ ਨਾਲ ਹਰ ਇਕ ਪੰਜਾਬੀ ਦੇ ਦਿੱਲ ਤੇ ਰਾਜ ਕਿੱਤਾ ਹੈ ਤੇ ਹੁਣ ਇਹ ਗਾਇਕਾ ਆਪਣੀ ਅਦਾਕਾਰਾ ਨਾਲ ਪੰਜਾਬੀਆਂ ਦਾ ਦਿੱਲ ਲੁਟੇਗੀ | ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਰੰਗਰੂਟ ਫ਼ਿਲਮ ਦੀ ਇਕ ਤਸਵੀਰ ਸਾਂਝਾ ਕਿੱਤੀ ਜਿਸ ਵਿਚ ਉਹ ਸੁਨੰਦਾ ਸ਼ਰਮਾ ਦੇ ਨਾਲ ਖੜੇ ਹਨ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network