ਸਾਰੇ ਨੇ ਫ਼ੈਨ ਸਾਰਾ ਗੁਰਪਾਲ ਦੇ, ਪਰ ਜਾਣੋ ਇਹ ਅਦਾਕਾਰਾ ਕਿਸਨੂੰ ਕਰਦੀ ਹੈ ਪਸੰਦ

Written by  Pradeep Singh   |  September 20th 2017 08:50 AM  |  Updated: September 20th 2017 08:50 AM

ਸਾਰੇ ਨੇ ਫ਼ੈਨ ਸਾਰਾ ਗੁਰਪਾਲ ਦੇ, ਪਰ ਜਾਣੋ ਇਹ ਅਦਾਕਾਰਾ ਕਿਸਨੂੰ ਕਰਦੀ ਹੈ ਪਸੰਦ

ਪੰਜਾਬੀ ਇੰਡਸਟਰੀ ਦੀ ਖੂਬਸੂਰਤ ਮਾਡਲ ਸਾਰਾ ਗੁਰਪਾਲ ਡੰਗਰ ਡਾਕਟਰ ਤੋਂ ਆਪਣੇ ਅਦਾਕਾਰੀ ਕਰਿਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ |

ਸਾਰਾ ਗੁਰਪਾਲ ਨੇ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਉਹ ਰਵਿੰਦਰ ਗਰੇਵਾਲ ਦੇ ਨਾਲ ਕੀਤੀ ਇਸ ਫ਼ਿਲਮ ਦੇ ਲਈ ਬਹੁਤ ਉਤਸ਼ਾਹਿਤ ਹੈ | ਉਨ੍ਹਾਂ ਨੂੰ ਜਦ ਇੰਟਰਵਿਊ ਦੇ ਦੌਰਾਨ ਇਹ ਪੁੱਛਿਆ ਕਿ ਜੇਕਰ ਕਿਸੇ ਖਾਸ ਹਸਤੀ ਦੀ ਬਾਇਓਪਿਕ 'ਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਉਹ ਖਾਸ ਹਸਤੀ ਕੌਣ ਹੋਣਗੇ |

ਇਸਦਾ ਜਵਾਬ ਦਿੰਦੇ ਹੋਏ ਓਹਨਾ ਨੇ ਕਿਹਾ ਕਿ ਵੈਸੇ ਤਾਂ ਬਹੁਤ ਸਾਰੇ ਨਾਮ ਹੈ ਪਰ ਮੇਰੀ ਮਨਪਸੰਦ "ਮਾਧੁਰੀ ਦੀਕਸ਼ਿਤ" ਹੈ ਤੇ ਮੈਂ ਉਨ੍ਹਾਂ ਦੀ ਬਾਇਓਪਿਕ 'ਚ ਕੰਮ ਕਰਨਾ ਚਾਹਾਂਗੀ | ਹੁਣ ਸਾਰਾ ਗੁਰਪਾਲ ਨੂੰ ਮਾਧੁਰੀ ਦੀਕਸ਼ਿਤ ਦੀ ਬਾਇਓਪਿਕ ‘ਤੇ ਅਧਾਰਿਤ ਫ਼ਿਲਮ ਮਿਲਦੀ ਹੈ ਯਾ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ ਪਰ ਫਿਲਹਾਲ ਉਨ੍ਹਾਂ ਦੀ ਫ਼ਿਲਮ ਡੰਗਰ ਡਾਕਟਰ ਦੇ ਲਈ ਸਾਡੇ ਵੱਲੋਂ ਸ਼ੁਬਕਾਮਨਾਵਾਂ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network