ਸੁਣੋ ਗੈਰੀ ਸੰਧੂ ਦਾ ਨਵਾਂ ਟਰੈਕ - ਲਵ

Written by  PTC Buzz   |  October 30th 2017 03:19 PM  |  Updated: October 30th 2017 03:19 PM

ਸੁਣੋ ਗੈਰੀ ਸੰਧੂ ਦਾ ਨਵਾਂ ਟਰੈਕ - ਲਵ

ਗੈਰੀ ਸੰਧੂ ਨੇ ਬਿਨਾ ਕਿਸੀ ਅਪਡੇਟ, ਬਿੰਨਾ ਕਿੱਸੇ ਖ਼ਬਰ ਦੇ ਆਪਣੇ ਫੈਨਸ ਦੇ ਲਈ ਆਪਣੇ ਗੀਤ “ਲਵ” ਦਾ ਆਡੀਓ ਰਿਲੀਜ਼ ਕਰ ਦਿੱਤਾ | ਦਰਸਲ ਗੱਲ ਇੱਦਾਂ ਹੈ ਕਿ ਗੈਰੀ ਸੰਧੂ ਬਹੁਤ ਚਿਰਾਂ ਤੋਂ ਆਪਣੇ ਇਕ ਪ੍ਰੋਜੈਕਟ ਤੇ ਕੜੀ ਮੇਹਨਤ ਕਰ ਰਹੇ ਸਨ | ਪਰ ਉਸ ਪ੍ਰੋਜੈਕਟ ਦੇ ਬਾਰੇ ਕਿੱਸੇ ਨੂੰ ਪਤਾ ਨਹੀਂ ਸੀ |

ਇਸਲਈ ਹੁਣ ਗੈਰੀ ਸੰਧੂ ਨੇ ਉਸੀ ਪ੍ਰੋਜੈਕਟ ਦਾ ਆਡੀਓ ਰਿਲੀਜ਼ ਕਰ ਦਿੱਤਾ ਹੈ | ਲਵ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਗੀਤ ਹੈ ਤੇ ਇੰਝ ਲੱਗ ਰਿਹਾ ਹੈ ਕਿ ਗੈਰੀ ਸੰਧੂ ਆਪਣੇ ਦਿਲ ਦਾ ਦਰਦ ਬਿਆਨ ਕਰ ਰਹੇ ਨੇ | ਹੁਣ ਇਹ ਗੈਰੀ ਸੰਧੂ (Garry Sandhu) ਦੇ ਦਿਲ ਦਾ ਦਰਦ ਹੈ ਜਾਂ ਫਿਰ ਕਿੱਸੇ ਹੋਰ ਦਾ ਇਹ ਤਾਂ ਗੈਰੀ ਸੰਧੂ ਆਪ ਹੀ ਦੱਸਣਗੇ | ਇਸਦੇ ਲਈ ਸਾਨੂੰ ਉਨ੍ਹਾਂ ਦੇ ਨਾਲ ਮਿਲਣਾ ਪਏਗਾ, ਇਸ ਕਰਕੇ ਜਲਦ ਹੀ ਆਪਾਂ ਉਨ੍ਹਾਂ ਦੇ ਨਾਲ ਕਰਾਂਗੇ ਖਾਸ ਮੁਲਾਕਾਤ ਤੇ ਜਾਣਾਂਗੇ ਇਸ ਦਰਦ ਦਾ ਕੌਣ ਹੈ ਅਸਲੀ ਹਕ਼ਦਾਰ | ਤਦ ਤਕ ਤੁਸੀਂ ਸਾਰੇ ਉਨ੍ਹਾਂ ਦੇ ਇਸ ਗੀਤ ਨੂੰ ਸੁਣ ਕੇ ਆਨੰਦ ਲੋ |

https://youtu.be/4zD7HXhhhaM


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network