ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ ਇਹਨਾਂ ਮੁੰਡਿਆਂ ਵੱਲੋਂ ਗਾਈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ By Rupinder Kaler 16 Apr 2019 | Updated On 16 Apr 2019 12:46 IST in Punjabi Buzz Celebrities Special New Update Advertisment ਸੰਗੀਤ ਦਾ ਇੱਕ ਰੂਪ 'ਵਾਰ' ਵੀ ਹੈ । ਇਸ ਨੂੰ ਗਾਉਣ ਵਾਲਾ ਕਿਸੇ ਨਾਇਕ ਦੀ ਬਹਾਦਰੀ ਅਤੇ ਯੁੱਧ ਦਾ ਵਰਨਣ ਗਾ ਕੇ ਕਰਦਾ ਹੈ । ਇਸੇ ਲਈ ਵਾਰਾਂ ਦਾ ਗਾਇਨ ਢਾਢੀ ਵੀਰ ਰਸ ਵਿੱਚ ਢੱਡ ਅਤੇ ਸਾਰੰਗੀ ਨਾਲ ਕਰਦੇ ਹਨ। ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਲੜਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਗਾ ਰਹੇ ਹਨ । ਵੀਰ ਰਸ ਨਾਲ ਭਰਪੂਰ ਇਸ ਵਾਰ ਨੂੰ ਇਹਨਾਂ ਮੁੰਡਿਆਂ ਵੱਲੋਂ ਇਸ ਤਰ੍ਹਾਂ ਗਾਇਆ ਗਿਆ ਹੈ ਕਿ ਜੋ ਵੀ ਇਸ ਨੂੰ ਸੁਣਦਾ ਹੈ ਉਸ ਵਿੱਚ ਜੋਸ਼ ਭਰ ਜਾਂਦਾ ਹੈ । ਇਸ 'ਵਾਰ' ਵਿੱਚ ਮੁੰਡਿਆਂ ਨੇ ਦੱਸਿਆ ਹੈ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਜਿੱਥੇ ਬਹਾਦਰੀ ਨਾਲ ਮੁਗਲਾਂ ਦੇ ਜ਼ੁਲਮ ਨੂੰ ਖਤਮ ਕੀਤਾ ਸੀ ਉੱਥੇ ਉਹ ਤਿਆਗ ਦੀ ਮੂਰਤ ਸਨ ਕਿਉਂਕਿ ਉਹਨਾਂ ਨੇ ਧਰਮ ਲਈ ਆਪਣਾ ਸਭ ਕੁਝ ਵਾਰ ਦਿੱਤਾ ਸੀ । #guru-gobind-singh-vaar Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article