ਕਿ ਤੁਸੀਂ ਜਾਣਦੇ ਹੋ? ਗੋਲਗੱਪੇ ਖਾਣ ਨਾਲ ਮਿਲਦਾ ਹੈ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ

Written by  Gourav Kochhar   |  April 17th 2018 12:18 PM  |  Updated: April 17th 2018 03:37 PM

ਕਿ ਤੁਸੀਂ ਜਾਣਦੇ ਹੋ? ਗੋਲਗੱਪੇ ਖਾਣ ਨਾਲ ਮਿਲਦਾ ਹੈ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ

ਗੋਲਗੱਪਿਆਂ ਦਾ ਨਾਮ ਸੁੰਨਦੇ ਹੀ ਹਰ ਕਿਸੇ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਗੋਲਗੱਪੇ ਖਾਣਾ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਨੂੰ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਵੀ ਕਿੰਨਾ ਫਾਇਦੇਮੰਦ ਹੁੰਦਾ ਹੈ। ਗੋਲਗੱਪੇ ਦੀ ਵਰਤੋਂ ਕਈ ਰੋਗਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਗੋਲਗੱਪੇ Gol-Gappe ਖਾਣ ਦੇ ਜ਼ਬਰਦਸਤ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ। ਤਾਂ ਆਓ ਜਾਣਦੇ ਹਾਂ ਗੋਲਗੱਪੇ ਖਾਣ ਦੇ ਸਿਹਤ ਨਾਲ ਜੁੜੇ ਫਾਇਦੇ।

gol gappe

ਕਦੋਂ ਅਤੇ ਕਿੰਨੇ ਖਾਈਏ ਗੋਲਗੱਪੇ?

ਗੋਲਗੱਪਿਆਂ Gol-Gappe ਦੀ ਵਰਤੋਂ ਲੰਚ ਜਾਂ ਸ਼ਾਮ ਨੂੰ ਕਰਨਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਸਮੇਂ 5-6 ਗੋਲਗੱਪਿਆਂ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਨੂੰ ਸਕ੍ਰਿਯ ਰੱਖਦਾ ਹੈ। ਇਸ ਤੋਂ ਇਲਾਵਾ ਭੋਜਨ ਕਰਨ 'ਤੋਂ 10-15 ਮਿੰਟ ਪਹਿਲਾਂ ਵੀ ਇਸ ਦੀ ਵਰਤੋਂ ਤੁਹਾਡੇ ਲਈ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਵਰਕਾਊਟ ਵੀ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਜਾਂ ਬਾਅਦ 'ਚ ਇਸ ਦੀ ਵਰਤੋਂ ਬਿਲਕੁਲ ਨਾ ਕਰੋ।

ਗੋਲਗੱਪੇ ਦੇ ਫਾਇਦੇ

1. ਮੂੰਹ ਦੇ ਛਾਲੇ

mouth ulcer

ਕਈ ਵਾਰ ਤਿੱਖਾ ਜਾਂ ਗਰਮ ਖਾਣਾ ਖਾਣ ਕਾਰਨ ਮੂੰਹ 'ਚ ਵੱਡੇ-ਵੱਡੇ ਛਾਲੇ ਹੋ ਜਾਂਦੇ ਹਨ ਜੋ ਕਿ ਠੀਕ ਹੋਣ 'ਚ ਕਾਫੀ ਸਮਾਂ ਲੈਂਦੇ ਹਨ। ਅਜਿਹੇ 'ਚ ਤੁਸੀਂ ਸਿਰਫ ਗੋਲਗੱਪਿਆਂ Gol-Gappe ਦੀ ਵਰਤੋਂ ਕਰੋ। ਤੁਹਾਡੇ ਮੂੰਹ ਦੇ ਛਾਲੇ ਦੂਜੇ ਦਿਨ ਹੀ ਗਾਇਬ ਹੋ ਜਾਣਗੇ।

2. ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ

Acidity

ਗਲਤ ਖਾਣ-ਪੀਣ ਕਾਰਨ ਅੱਜਕਲ ਲੋਕਾਂ 'ਚ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਤੁਸੀਂ ਵੀ ਗੋਲਗੱਪੇ ਦੇ ਪਾਣੀ ਦੀ ਵਰਤੋਂ ਕਰੋ। ਇਸ 'ਚ ਮੌਜੂਦ ਪੁਦੀਨਾ, ਕਾਲਾ ਨਮਕ,ਜੀਰਾ,ਖੱਟਾ, ਕਾਲੀ ਮਿਰਚ ਆਦਿ ਪੇਟ ਗੈਸ, ਐਸੀਡਿਟੀ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦੇ ਹਨ।

3. ਚਿੜਚਿੜਾਪਨ

irritablilty-anxiety

ਗਰਮੀਆਂ ਦੇ ਮੌਸਮ 'ਚ ਅਕਸਰ ਲੋਕਾਂ 'ਚ ਚਿੜਚਿੜਾਪਨ ਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਗੋਲਗੱਪਿਆਂ ਦਾ ਪਾਣੀ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਦਿੰਦਾ ਹੈ। ਗੋਲਗੱਪੇ Gol-Gappe ਖਾਣ ਨਾਲ ਤੁਹਾਡਾ ਮੂੰਹ ਫ੍ਰੈਸ਼ ਰਹੇਗਾ ਅਤੇ ਤੁਹਾਡਾ ਚਿੜਚਿੜਾਪਨ ਵੀ ਦੂਰ ਹੋਵੇਗਾ।

4. ਭਾਰ ਘਟਣਾ

fatloose

ਜੇ ਤੁਸੀਂ ਆਪਣੇ ਮੋਟਾਪੇ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਗੋਲਗੱਪਿਆਂ ਦੀ ਵਰਤੋਂ ਤੁਹਾਡੀ ਇਸ ਪ੍ਰੇਸ਼ਾਨੀ ਨੂੰ ਦੂਰ ਕਰ ਦੇਵੇਗਾ। ਖਾਣਾ ਖਾਣ ਦੇ ਬਾਅਦ 10-15 ਮਿੰਟ ਪਹਿਲਾਂ ਰੋਜ਼ ਇਸ ਦੀ ਵਰਤੋਂ ਕਰੋ। ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ।

5. ਜੀ ਮਿਚਲਾਉਣਾ

vomit

ਲੰਬੀ ਯਾਤਰਾ ਜਾਂ ਬੁਖਾਰ ਦੇ ਬਾਅਦ ਜੀ ਮਿਚਲਾਉਣ ਜਾਂ ਉਲਟੀ ਵਰਗੀਆਂ ਸਮੱਸਿਆ ਹੋਵੇ ਤਾਂ 3-4 ਗੋਲਗੱਪੇ ਖਾ ਲਓ। ਇਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ।

gol-gappe


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network