Advertisment

ਦਿਲਜੀਤ ਨੂੰ ਲਾਈਵ ਗਾਉਂਦੇ ਵੇਖਣ ਦਾ ਸੁਪਨਾ ਹੋਵੇਗਾ ਪੂਰਾ, ਸਾਂਝਾ ਕਰਨਗੇ ਇਕ ਸਰਪ੍ਰਾਈਜ਼

author-image
By PTC Buzz
New Update
ਦਿਲਜੀਤ ਨੂੰ ਲਾਈਵ ਗਾਉਂਦੇ ਵੇਖਣ ਦਾ ਸੁਪਨਾ ਹੋਵੇਗਾ ਪੂਰਾ, ਸਾਂਝਾ ਕਰਨਗੇ ਇਕ ਸਰਪ੍ਰਾਈਜ਼
Advertisment
ਦਿਲਜੀਤ ਦੋਸਾਂਝ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ | ਬਹੁਤ ਹੀ ਘੱਟ ਸਮੇਂ ਵਿਚ ਦਿਲਜੀਤ ਨੇ ਬਹੁਤ ਜ਼ਿਆਦਾ ਵਾਹ ਵਾਹ ਖੱਟ ਲਈ ਹੈ, ਤੇ ਅੱਜ ਕਰੋੜਾਂ ਲੋਕ ਦਿਲਜੀਤ ਨੂੰ ਮਿਲਣਾ ਚਾਹੁੰਦੇ ਹਨ | ਤੁਹਾਨੂੰ ਦੱਸ ਦਈਏ ਕੁਝ ਲੋਕਾਂ ਦੀ ਦਿਲਜੀਤ ਨੂੰ ਮਿਲਣ ਦੀ ਖੁਵਾਇਸ਼ ਪੂਰੀ ਹੋਣ ਜਾ ਰਹੀ ਹੈ | ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਹੁਣ ਦਿਲਜੀਤ ਗੁੜਗਾਓਂ ਦੇ ਲੇਜ਼ਰ ਵੈਲੀ ਵਿਖੇ ਆ ਰਹੇ ਹਨ ਆਪਣੀ ਆਵਾਜ਼ ਨਾਲ ਤੁਹਾਡਾ ਦਿਲ ਜਿੱਤਣ | ਇਸਲਈ ਜੇ ਤੁਸੀਂ ਵੀ ਦਿਲਜੀਤ ਦੋਸਾਂਝ ਨੂੰ ਲਾਈਵ ਗਾਉਂਦੇ ਹੋਏ ਵੇਖਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਹੁਣੇ ਆਪਣੀ ਸੀਟ ਪੱਕੀ ਕਰਵਾ ਲੋ, ਦਿਲਜੀਤ ਦੋਸਾਂਝ ਦੇ ਇਸ ਲਾਈਵ ਸ਼ੋਅ ਵਿਚ | publive-image
Advertisment
ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸੇ ਦਿਨ ਦੇਣਗੇ ਦਿਲਜੀਤ ਆਪਣੇ ਫੈਨਸ ਨੂੰ ਇਕ ਸਰਪ੍ਰਾਈਜ਼

ਦਿਲਜੀਤ ਦੋਸਾਂਝ Diljit Dosanjh ਅੱਜ ਕਲ ਫੇਸਬੁੱਕ ਤੋਂ ਲੈ ਕੇ ਇੰਸਟਾਗ੍ਰਾਮ ਤਕ, ਪਾਲੀਵੁੱਡ ਤੋਂ ਬਾਲੀਵੁੱਡ ਤਕ ਹਰ ਥਾਂ ਤੇ ਛਾਏ ਹੋਏ ਨੇ | ਕਦੀ ਸਿਕਸ ਪੈਕ ਐਬਸ ਦਾ ਜਲਵਾ ਦਿਖਾਂਦੇ ਹੋਏ ਤੇ ਕਦੀ ਆਪਣੇ ਗੀਤਾਂ ਤੇ ਸ਼ੋਜ਼ ਦੀ ਨਵੀਂ ਅੱਪਡੇਟ ਨੂੰ ਫੈਨਸ ਨਾਲ ਸਾਂਝਾ ਕਰਦੇ ਹੋਏ | ਪਰ ਇਸ ਵਾਰ ਉਨ੍ਹਾਂ ਨੇ ਇਕ ਸਾਦੀ ਜਹੀ ਤਸਵੀਰ ਸਾਂਝਾ ਕਿੱਤੀ ਹੈ ਤੇ ਉਸਦੇ ਟਾਈਟਲ ਦੇ ਵਿਚ ਲਿਖਿਆ ਹੈ ਕਿ “13 Days left for A Surprise”| ਇਹ ਤਸਵੀਰ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ 10 ਦਸੰਬਰ ਨੂੰ ਪੋਸਟ ਕਿੱਤੀ ਸੀ | ਇਸ ਕਰਕੇ ਕਾਊਂਟਡਾਊਨ ਜਿੱਦਾਂ ਜਿੱਦਾਂ ਘਟਦਾ ਜਾ ਰਿਹਾ ਹੈ ਉਤਸ਼ਾਹ ਓਵੇਂ ਓਵੇਂ ਹੀ ਵਧਦਾ ਜਾ ਰਿਹਾ ਹੈ !

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment