ਵੇਖੋ ਭਾਰਤੀ ਸਿੰਘ ਅਤੇ ਹਾਰਸ਼ ਲਿਮਬਾਚੀਆਂ ਦੇ ਵਿਆਹ ਦੇ ਕਾਰਡ ਦੀਆਂ ਤਸਵੀਰਾਂ

Written by  PTC Buzz   |  November 10th 2017 10:48 AM  |  Updated: November 10th 2017 10:49 AM

ਵੇਖੋ ਭਾਰਤੀ ਸਿੰਘ ਅਤੇ ਹਾਰਸ਼ ਲਿਮਬਾਚੀਆਂ ਦੇ ਵਿਆਹ ਦੇ ਕਾਰਡ ਦੀਆਂ ਤਸਵੀਰਾਂ

ਭਾਰਤੀ ਸਿੰਘ (Bharti Singh) ਅਤੇ ਹਾਰਸ਼ ਲਿਮਬਾਚੀਆਂ (Haarsh Limbachiya) ਦੋਵੇ ਤਿਆਰ ਨੇ ਇਕੋ ਡੋਰ 'ਚ ਬੰਨਣ ਲਈ | ਜੀ ਹਾਂ ਇਨ੍ਹਾਂ ਦੋਵਾਂ ਦੇ ਵਿਆਹ ਦੀ ਤਾਰੀਕ ਨੇੜੇ ਆ ਹੀ ਗਈ ਹੈ, 3 ਦਸੰਬਰ ਨੂੰ ਇਸ ਜੋੜੀ ਦਾ ਵਿਆਹ ਹੈ | ਵਿਆਹ ਦਾ ਕਾਰਡ ਵੀ ਬਣ ਕੇ ਤਿਆਰ ਹੋ ਚੁੱਕਾ ਹੈ, ਕਾਰਡ ਇਕ ਚਿੱਟੇ ਡੱਬੇ 'ਚ ਬੰਦ ਹੈ ਜਿਸਨੂੰ ਬੜੇ ਹੀ ਖੂਬਸੂਰਤ ਤਰੀਕੇ ਨਾਲ ਨੀਲੇ ਰਿਬਨ ਨਾਲ ਬੰਨਿਆ ਹੋਇਆ ਹੈ |

ਵਿਆਹ ਗੋਆ ਦੇ ਵਿਚ ਹੈ 'ਤੇ ਇਸਦਾ ਪਤਾ ਕਾਰਡ ਨੂੰ ਵੇਖ ਵੀ ਪਤਾ ਲੱਗ ਜਾਂਦਾ ਹੈ | ਕਾਰਡ ਦੇ ਉੱਤੇ ਦਰਸ਼ਾਈ ਕਿਸ਼ਤੀ ਅਤੇ ਸਮੁੰਦਰ ਤੋਂ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਵਿਆਹ ਵਾਲੀ ਥਾਂ ਗੋਆ ਹੋਵੇਗੀ | ਖ਼ਬਰ ਮਿਲੀ ਹੈ ਕਿ ਇਨ੍ਹਾਂ ਦੇ ਵਿਆਹ ਵਿਚ ਪੰਜਾਬੀ ਸੱਭਿਆਚਾਰ ਅਤੇ ਗੁਜਰਾਤੀ ਪ੍ਰੰਮਪਰਾ ਦੋਵੇਂ ਵੇਖਣ ਨੂੰ ਮਿਲੂਗੀ | ਚਲੋ ਫਿਰ ਇੰਤਜ਼ਾਰ ਕਰਦੇ ਹਾਂ 3 ਦਸੰਬਰ ਦਾ ਤੇ ਤੱਦ ਤਕ ਵੇਖੋ ਇਨ੍ਹਾਂ ਦੇ ਕਾਰਡ ਦੀਆਂ ਤਸਵੀਰਾਂ:


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network