ਵੇਖੋ ਸਨੀ ਦਿਓਲ ਦਾ PPDKP ਦੀ ਸ਼ੂਟਿੰਗ ਕਰਦਿਆਂ ਦਾ ਦ੍ਰਿਸ਼
ਬਾਲੀਵੁੱਡ ਇੰਡਸਟਰੀ 'ਚ ਗ਼ਦਰ ਪਾਉਣ ਵਾਲੇ ਅਭਿਨੇਤਾ ਸਨੀ ਦਿਓਲ ਅੱਜ ਕੱਲ ਆਪਣੇ ਬੇਟੇ ਕਰਨ ਦਿਓਲ ਦੀ ਪਹਿਲੀ ਫ਼ਿਲਮ "ਪਲ਼ ਪਲ਼ ਦਿਲ ਕੇ ਪਾਸ" (Pal Pal Dil Ke Paas) ਦੀ ਸ਼ੂਟਿੰਗ ਦੇ ਪ੍ਰੋਜੈਕਟ ਵਿੱਚ ਬਹੁਤ ਜ਼ਿਆਦਾ ਮੇਹਨਤ ਕਰ ਰਹੇ ਨੇ |
ਇਸ ਫ਼ਿਲਮ ਦੀ ਡਾਇਰੈਕਸ਼ਨ ਵਿੱਚ ਵਿਅਸਤ ਹੋਣ ਕਰਕੇ ਉਹ ਆਪਣੇ ਫੈਨਸ ਨੂੰ ਪੂਰਾ ਸਮਾਂ ਨਹੀਂ ਦੇ ਪਾ ਰਹੇ | ਪਰ ਉਹ ਵਿੱਚ ਵਿਚਾਲੇ ਸਮਾਂ ਕੱਢ ਕੇ ਕੁਝ ਨਾ ਕੁਝ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਪੋਸਟ ਜਰੂਰ ਕਰਦੇ ਰਹਿੰਦੇ ਨੇ | ਹਾਲ ਹੀ 'ਚ ਸਨੀ ਦਿਓਲ (Sunny Deol) ਨੇ ਆਪਣੇ ਫੈਨਸ ਨਾਲ ਇਕ ਪੋਸਟ ਸਾਂਝਾ ਕੀਤੀ ਸੀ ਜਿਸ ਵਿੱਚ ਉਹ ਹੈਲੀਕਾਪਟਰ ਤੋਂ ਫ਼ਿਲਮ ਸ਼ੂਟ ਕਰ ਰਹੇ ਨੇ | ਤੇ ਅੱਜ ਵੀ ਉਨ੍ਹਾਂ ਨੇ ਇਕ ਤਸਵੀਰ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਕੁਝ ਪਹਾੜੀ ਲੋਕਾਂ ਨਾਲ ਬੈਠੇ ਨਜ਼ਰ ਆ ਰਹੇ ਨੇ |