Advertisment

ਵੇਖੋ ਦੰਗਲ ਦੀ ਅਦਕਾਰਾ ਸਾਨੀਆ ਮਲਹੋਤਰਾ ਨੂੰ ਸੁਨੰਦਾ ਸ਼ਰਮਾ ਦੇ ਹਿੱਟ ਗੀਤ "ਜਾਨੀ ਤੇਰਾ ਨਾਂ" ਤੇ ਨੱਚਦੇ

author-image
By Gourav Kochhar
New Update
ਵੇਖੋ ਦੰਗਲ ਦੀ ਅਦਕਾਰਾ ਸਾਨੀਆ ਮਲਹੋਤਰਾ ਨੂੰ ਸੁਨੰਦਾ ਸ਼ਰਮਾ ਦੇ ਹਿੱਟ ਗੀਤ "ਜਾਨੀ ਤੇਰਾ ਨਾਂ" ਤੇ ਨੱਚਦੇ
Advertisment

2017 ਦੇ ਅਖੀਰ ਵਿੱਚ ਸੁਨੰਦਾ ਸ਼ਰਮਾ ਨੇ ਆਪਣੇ ਗਾਣੇ "ਜਾਨੀ ਤੇਰਾ ਨਾਂ" ਦੇ ਨਾਲ ਇਕ ਵਾਰ ਫਿਰ ਸਫ਼ਲਤਾ ਪ੍ਰਾਪਤ ਕੀਤੀ | ਸੁਨੰਦਾ ਨੇ ਗਾਣੇ ਵਿਚ ਆਪਣਾ ਅਲੱਗ ਅੰਦਾਜ਼ ਦਿਖਾਇਆ | ਸੁਨੰਦਾ ਦੇ ਗਾਣੇ ਵਿਚ ਇਕ ਸ਼ਹਿਰੀ ਪ੍ਰਭਾਵ ਸੀ | ਜਿਥੇ ਲੋਕ ਸੁਨੰਦਾ ਦੀ ਨਵੀਂ ਦਿੱਖ ਅਤੇ ਨਵੇਂ ਸੰਗੀਤ ਦੀ ਸ਼ੈਲੀ ਨੂੰ ਪਸੰਦ ਕੀਤਾ, ਗੀਤ ਡਾਂਸਰਸ ਅਤੇ ਪਾਰਟੀਆਂ ਵਿਚ ਕਾਫੀ ਮਸ਼ਹੂਰ ਹੋਇਆ |

Advertisment
publive-image

ਗਾਣੇ ਨੂੰ ਰਿਲੀਜ਼ ਹੋਏ ਦੋ ਮਹੀਨੇ ਹੋ ਗਏ ਹਨ, ਇਹ ਗਾਣਾ ਅਜੇ ਵੀ ਕਲੱਬਾਂ ਅਤੇ ਡਾਂਸ ਸਟੂਡਿਓ ਦੀ ਸ਼ਾਨ ਹੈ | ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਡਾਂਸ ਵੀਡੀਓ ਦੀ ਹੋੜ ਲੱਗੀ ਹੋਇ ਹੈ | ਪਰ ਲੱਗਦਾ ਹੈ ਕਿ ਜਦੋਂ ਡਾਂਸ ਕਰਨ ਦੀ ਦੀ ਗੱਲ ਆਉਂਦੀ ਹੈ, ਸੇਲਿਬ੍ਰਿਟੀ ਵੀ ਇਸ ਗੀਤ ਦਾ ਚੋਣ ਕਰ ਰਹੇ ਹਨ |

Advertisment

ਹਾਲ ਹੀ ਚ ਸਾਨੀਆ ਮਲਹੋਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤੀ ਜਿਸ ਵਿੱਚ ਅਭਿਨੇਤਰੀ ਨੂੰ ਇਸੇ ਗਾਣੇ ਦੀ ਟਿਊਨ ਤੇ ਨੱਚਦੇ ਹੋਏ ਵੇਖਿਆ ਜਾ ਸਕਦਾ ਹੈ | ਦੰਗਲ ਦੀ ਅਭਿਨੇਤਰੀ ਇਸ ਗੀਤ ਤੇ ਬਹੁਤ ਵਧੀਆ ਢੰਗ ਨਾਲ ਨੱਚੀ | ਉਨ੍ਹਾਂ ਦਾ ਡਾਂਸ ਕੋਰੀਓਗ੍ਰਾਫਰ-ਸ਼ਬੇਜ਼ ਸ਼ੇਖ ਨੇ ਕੋਰਿਓਗ੍ਰਾਫ ਕੀਤਾ ਸੀ |

publive-image
Advertisment

ਗਾਇਕ ਸੁਨੰਦਾ ਇਸ ਨੂੰ ਵੇਖ ਬਹੁਤ ਖੁਸ਼ ਸੀ | ਉਨ੍ਹਾਂ ਨੇ ਤੁਰੰਤ ਆਪਣੇ ਇੰਸਟਾਗ੍ਰਾਮ ਤੇ ਇਹ ਰਿਪੋਸਟ ਕੀਤਾ ਤੇ ਕੈਪਸ਼ਨ 'ਚ ਲਿਖਿਆ, "This is how our Punjabi music rolling all over? Your moves are superb THE DANGAL GIRL @sanyamalhotra_ ??✌?? Fabulous choreography @shazebsheikh ??✌? @jaani777 @arvindrkhaira ✊?"

ਸਾਨੂੰ ਕਹਿਣਾ ਹੋਵੇਗਾ ਕਿ ਇਹ ਸੁਨੰਦਾ ਲਈ ਮਾਣ ਦੀ ਗੱਲ ਹੈ | ਦਸ ਦੇਈਏ ਕਿ ਸੁਨੰਦਾ ਛੇਤੀ ਹੀ ਸੱਜਣ ਸਿੰਘ ਰੰਗਰੂਟ ਚ ਦਿਲਜੀਤ ਦੁਸਾਂਝ ਦੇ ਨਾਲ ਆਪਣੇ ਅਭਿਨੈ ਦੀ ਸ਼ੁਰੂਆਤ ਕਰੇਗੀ | ਇਹ ਫਿਲਮ ਮਾਰਚ 23 ਨੂੰ ਥਿਏਟਰਾਂ ਚ ਰਿਲੀਜ਼ ਹੋਵੇਗੀ |

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment