ਅਕਸ਼ੇ ਨੂੰ ਦਿਲਜੀਤ ਨਾਲ ਕਲੋਲਾਂ ਪਈਆਂ ਮਹਿੰਗੀਆਂ,ਡਿੱਗੇ ਧੜੰਮ ਕਰਕੇ,ਵੀਡੀਓ ਵਾਇਰਲ

written by Shaminder | December 17, 2019

ਅਕਸ਼ੇ ਕੁਮਾਰ ਅਤੇ ਦਿਲਜੀਤ ਦੋਸਾਂਝ ਆਪਣੀ ਫ਼ਿਲਮ ਗੁੱਡ ਨਿਊਜ਼ ਨੂੰ ਲੈ ਕੇ ਪੱਬਾਂ ਭਾਰ ਹਨ । ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਦੋਵੇਂ ਗੁੱਡ ਨਿਊਜ਼ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਨਜ਼ਰ ਆ ਰਹੇ ਹਨ । ਪਰ ਇਸ ਦੌਰਾਨ ਅਕਸ਼ੇ ਬੱਚਿਆਂ ਦਾ ਸਵਾਂਗ ਰਚ ਕੇ ਛਾਲ ਮਾਰ ਕੇ ਦਿਲਜੀਤ ਦੇ ਕੁੱਛੜ ਚੜਨ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਦੌਰਾਨ ਦਿਲਜੀਤ ਕੁਝ ਸਮੇਂ ਤਾਂ ਅਕਸ਼ੇ ਨੂੰ ਸੰਭਾਲ ਲੈਂਦੇ ਹਨ ਪਰ ਉਨ੍ਹਾਂ ਦਾ ਬੈਲੇਂਸ ਵਿਗੜ ਜਾਂਦਾ ਹੈ ਅਤੇ ਅਕਸ਼ੇ ਧੜੰਮ ਕਰਕੇ ਥੱਲੇ ਡਿੱਗ ਪੈਂਦੇ ਹਨ ।

ਹੋਰ ਵੇਖੋ:ਦਿਲਜੀਤ ਦੋਸਾਂਝ ਨੇ ਆਪਣੀ ਪੁਰਾਣੀ ਗਰਲ ਫ੍ਰੈਂਡ ਦੀ ਤਸਵੀਰ ਕੀਤੀ ਸਾਂਝੀ,ਕਿਹਾ ਘਰ ‘ਚ ਨਾ ਕਰਿਓ ਕੋਸ਼ਿਸ਼,ਹੋ ਸਕਦਾ ਹੈ ਬੁਰਾ ਅੰਜਾਮ

https://www.instagram.com/p/B6I3NSfHg44/

ਦੋਵਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਵੇਖਿਆ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਲਗਾਤਾਰ ਇਸ ਨੂੰ ਸ਼ੇਅਰ ਕਰ ਰਹੇ ਹਨ ।

https://www.instagram.com/p/B6KPnE3FNSu/

ਦੱਸ ਦਈਏ ਕਿ ਦੋਵਾਂ ਦੀ ਫ਼ਿਲਮ ਗੁੱਡ ਨਿਊਜ਼ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ 'ਚ ਅਕਸ਼ੇ ਦੇ ਨਾਲ ਨਾਲ ਕਰੀਨਾ ਕਪੂਰ ਅਤੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣ ਵਾਲੇ ਹਨ ।

https://www.instagram.com/p/B6ATrurl1xl/

ਇਸ ਫ਼ਿਲਮ ਨੂੰ ਲੈ ਕੇ ਦਿਲਜੀਤ ਵੀ ਕਾਫੀ ਉਤਸ਼ਾਹਿਤ ਨੇ । ਦਿਲਜੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਉਹ ਨੀਰੂ ਬਾਜਵਾ ਨਾਲ ਛੜਾ ਫ਼ਿਲਮ ਦੇ ਚੁੱਕੇ ਹਨ ਜੋ ਕਿ ਹਿੱਟ ਸਾਬਿਤ ਹੋਈ ਸੀ ।

You may also like