1 ਸਾਲ ਦੀ ਇਹ ਬੱਚੀ ਤੈਰਾਕੀ 'ਚ ਵੱਡਿਆਂ ਨੂੰ ਵੀ ਦਿੰਦੀ ਹੈ ਮਾਤ, ਦੇਖੋ ਹੈਰਾਨ ਕਰਨ ਵਾਲਾ ਵੀਡੀਓ

written by Aaseen Khan | May 15, 2019

1 ਸਾਲ ਦੀ ਇਹ ਬੱਚੀ ਤੈਰਾਕੀ 'ਚ ਵੱਡਿਆਂ ਨੂੰ ਵੀ ਦਿੰਦੀ ਹੈ ਮਾਤ, ਦੇਖੋ ਹੈਰਾਨ ਕਰਨ ਵਾਲਾ ਵੀਡੀਓ : ਬੱਚਿਆਂ ਵੱਲੋਂ ਕੀਤੇ ਜਾਂਦੇ ਛੋਟੇ ਛੋਟੇ ਕੰਮ ਦੇਖ ਕੇ ਹਰ ਕੋਈ ਖੁਸ਼ ਹੁੰਦਾ ਹੈ ਪਰ ਬੱਚੇ ਜਦੋਂ ਵੱਡਿਆਂ ਵਾਲੇ ਕੰਮ ਕਰਨ ਤਾਂ ਉਸ ਨੂੰ ਦੇਖ ਹਰ ਕੋਈ ਹੈਰਾਨ ਹੀ ਹੁੰਦਾ ਹੈ। ਅਜਿਹੀ ਹੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਸਾਲ ਦੀ ਛੋਟੀ ਜਿਹੀ ਪਿਆਰੀ ਬੱਚੀ ਸਵਿਮਿੰਗ ਪੂਲ 'ਚ ਤੈਰਾਕੀ ਕਰਦੀ ਨਜ਼ਰ ਆ ਰਹੀ ਹੈ। ਇਹ ਬੱਚੀ ਇਸ ਤਰ੍ਹਾਂ ਪਾਣੀ 'ਚ ਤੈਰ ਰਹੀ ਹੈ ਜਿਵੇਂ ਕੋਈ ਹੁਨਰ ਮੰਦ ਤੈਰਾਕ ਹੋਵੇ। ਯਕੀਨ ਨਹੀਂ ਹੋ ਰਿਹਾ ਹੋਵੇਗਾ, ਪਰ ਇਸ ਬੱਚੀ ਦੀ ਉੱਮਰ ਮਹਿਜ਼ 1 ਸਾਲ ਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਇਹ ਬੱਚੀ ਫਲੋਰੀਡਾ ਦੀ ਰਹਿਣ ਵਾਲੀ ਮਹਿਲਾ Grace Fanelli ਦੀ ਬੇਟੀ ਹੈ। Grace Fanelli ਸ਼ੁਰੂ ਤੋਂ ਹੀ ਆਪਣੀਆਂ ਬੱਚੀਆਂ ਨੂੰ ਤੈਰਾਕ ਬਣਾਉਣਾ ਚਾਹੁੰਦੀ ਸੀ, ਤਾਂ ਜੋ ਬੱਚੇ ਸ਼ੁਰੂ ਤੋਂ ਹੀ ਪਾਣੀ 'ਚ ਰਹਿ ਕੇ ਆਤਮ-ਵਿਸ਼ਵਾਸ ਨਾਲ ਭਰ ਸਕਣ।

ਹੋਰ ਵੇਖੋ : 10 ਸਾਲ ਦੀ ਵਜਾਏ ਸਿੱਧੂ ਮੂਸੇ ਵਾਲੇ ਨੇ 1 ਸਾਲ ਦੇ ਚੈਲੇਂਜ 'ਚ ਕੀਤਾ ਇਹ ਮੁਕਾਮ ਹਾਸਿਲ

Grace Fanelli ਦੀਆਂ ਦੋ ਬੇਟੀਆਂ ਹਨ ਅਤੇ ਉਸ ਨੇ ਦੋਨਾਂ ਨੂੰ ਹੀ ਤੈਰਾਕੀ 'ਚ ਮਾਸਟਰ ਬਣਾ ਦਿੱਤਾ ਹੈ। ਵੀਡੀਓ 'ਚ ਉਸ ਦੀ ਦੂਸਰੀ ਬੇਟੀ ਵੀ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਬੱਚੀਆਂ 9-9 ਮਹੀਨੇ ਦੀਆਂ ਸਨ ਤਦ ਤੋਂ ਹੀ ਤੈਰਾਕੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ।ਬੱਚੀਆਂ ਵੱਲੋਂ ਇਸ ਤਰ੍ਹਾਂ ਦੀ ਤੈਰਾਕੀ ਕਰਨੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

0 Comments
0

You may also like