ਸਿਧਾਰਥ ਸ਼ੁਕਲਾ ਦੇ ਦਿਹਾਂਤ ਦੇ 10 ਦਿਨਾਂ ਬਾਅਦ, ਸ਼ਹਿਨਾਜ਼ ਗਿੱਲ ਦੀ ਵਾਇਰਲ ਹੋ ਰਹੀ ਹੈ ਇਹ ਵੀਡੀਓ

written by Rupinder Kaler | September 13, 2021

ਸਿਧਾਰਥ ਸ਼ੁਕਲਾ (Sidharth Shukla) ਦੇ ਦਿਹਾਂਤ ਨੂੰ ਕਈ ਦਿਨ ਹੋ ਗਏ ਹਨ । ਇਸ ਦੇ ਬਾਵਜੂਦ ਸਿਧਾਰਥ ਤੇ ਸ਼ਹਿਨਾਜ਼ ਗਿੱਲ (shehnaaz gill) ਦੀਆਂ ਪੁਰਾਣੀਆਂ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਹੀਆਂ ਹਨ । ਸ਼ਹਿਨਾਜ਼ ਗਿੱਲ (shehnaaz gill)  ਤੇ ਸਿਧਾਰਥ ਦੀ ਜੋੜੀ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸਕਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਸ਼ਹਿਨਾਜ਼ (shehnaaz gill)  ਇੱਕ ਗਾਣਾ ਗਾਉਂਦੀ ਦਿਖਾਈ ਦੇ ਰਹੀ ਹੈ।

Pic Courtesy: Instagram

ਹੋਰ ਪੜ੍ਹੋ :

ਨਵਰਾਜ ਹੰਸ ਨੇ ਜਦੋਂ ਕਿਹਾ ‘ਮੇਰੀ ਵਾਈਫ ਬਹੁਤ ਲੜਦੀ ਹੈ’, ਪਤਨੀ ਨੇ ਦਿੱਤਾ ਇਸ ਤਰ੍ਹਾਂ ਜਵਾਬ

shehnaaz gill shared her new picture in punjabi suit Pic Courtesy: Instagram

ਇਸ ਵੀਡੀਓ ਨੂੰ ਦੇਖ ਕੇ ਲੋਕ ਭਾਵੁਕ ਹੋ ਜਾਂਦੇ ਹਨ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਗੀਤ ਗਾ ਰਹੀ ਹੈ ਜਿਸ ਦੇ ਬੋਲ ਹਨ 'ਰੋਈ ਨਾ ਜੇ ਯਾਦ ਮੇਰੀ ਆਵੇ’ । ਹੁਣ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਗਾਣੇ ਨੂੰ ਸੁਣ ਕੇ ਮਜ਼ਬੂਤ ਬਣਨ ਦੀ ਸਲਾਹ ਦੇ ਰਹੇ ਹਨ।

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ (shehnaaz gill)  ਬਹੁਤ ਹੀ ਖੂਬਸੂਰਤੀ ਨਾਲ ਗੀਤ 'ਰੋਈ ਨਾ' ਗਾਉਂਦੀ ਨਜ਼ਰ ਆ ਰਹੀ ਹੈ। ਪਰ ਸਿਧਾਰਥ (Sidharth Shukla) ਤੋਂ ਬਾਅਦ ਜਦੋਂ ਇਹ ਵਾਇਰਲ ਹੋਇਆ ਤਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਵੀਡੀਓ ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

0 Comments
0

You may also like