ਛੋਟੇ ਪਰਦੇ ਦੀ ਐਕਟਰੈੱਸ ਚਾਹਤ ਖੰਨਾ 'ਤੇ ਸ਼ਰਾਬੀਆਂ ਨੇ ਕੀਤਾ ਹਮਲਾ, ਇੱਕਲੀ ਨੇ ਹੀ ਕੀਤਾ ਮੁਕਾਬਲਾ 

Written by  Rupinder Kaler   |  March 23rd 2019 12:16 PM  |  Updated: March 23rd 2019 12:16 PM

ਛੋਟੇ ਪਰਦੇ ਦੀ ਐਕਟਰੈੱਸ ਚਾਹਤ ਖੰਨਾ 'ਤੇ ਸ਼ਰਾਬੀਆਂ ਨੇ ਕੀਤਾ ਹਮਲਾ, ਇੱਕਲੀ ਨੇ ਹੀ ਕੀਤਾ ਮੁਕਾਬਲਾ 

ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਨੇ ਵੀਰਵਾਰ ਨੂੰ ਜਮ ਕੇ ਹੋਲੀ ਖੇਡੀ ਹੈ । ਪਰ ਛੋਟੇ ਪਰਦੇ ਦੀ ਐਕਟਰੈੱਸ ਚਾਹਤ ਖੰਨਾ ਲਈ ਇਹ ਦਿਨ ਬਹੁਤ ਹੀ ਖਰਾਬ ਰਿਹਾ । ਖਬਰਾਂ ਦੀ ਮੰਨੀਏ ਤਾਂ ਚਾਹਤ ਖੰਨਾ ਦੀ ਕਾਰ ਤੇ 10-15 ਸ਼ਰਾਬੀਆਂ ਨੇ ਮਿਲਕੇ ਹਮਲਾ ਕਰ ਦਿੱਤਾ ਸੀ । ਇਹ ਘਟਨਾ ਮੁੰਬਈ ਦੇ ਮਲਾਡ ਇਲਾਕੇ ਦੀ ਹੈ । ਖ਼ਬਰਾਂ ਦੀ ਮੰਨੀਏ ਤਾਂ ਸ਼ਰਾਬੀਆਂ ਨੇ ਉਹਨਾਂ ਦੀ ਕਾਰ ਦੇ ਸ਼ੀਸ਼ਾ ਤੋੜ ਦਿੱਤਾ ।

https://www.instagram.com/p/BjFEy9rBGqH/?utm_source=ig_embed

ਇਸ ਤੋਂ ਇਲਾਵਾ ਉਹਨਾਂ ਨੇ ਡਰਾਇਵਰ ਦਾ ਨਾਲ ਵੀ ਕੁੱਟ ਮਾਰ ਕੀਤੀ । ਇਸ ਘਟਨਾ ਦੌਰਾਨ ਕੋਈ ਵੀ ਚਾਹਤ ਦੀ ਮਦਦ ਲਈ ਅੱਗੇ ਨਹੀਂ ਆਇਆ ।  ਇਸ ਸਭ ਦੇ ਚਲਦੇ ਚਾਹਤ ਨੇ ਸ਼ਰਾਬੀਆਂ ਦੀ ਆਪਣੀ ਚੱਪਲ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਚਾਹਤ ਨੇ ਇਸ ਤੋਂ ਪਹਿਲਾਂ ਪੁਲਿਸ ਨੂੰ ਫੋਨ ਕੀਤਾ ਹੋਇਆ ਸੀ ।

https://www.instagram.com/p/BizelbNh5fA/?utm_source=ig_embed

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਚਾਹਤ ਪਿਛਲੇ ਕੁਝ ਦਿਨਾਂ ਤੋਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ । ਫਰਵਰੀ ਵਿੱਚ ਉਹਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਜਦੋਂ ਕਿ ਇਸ ਤੋਂ ਪਹਿਲਾਂ ਸਾਲ 2018  ਵਿੱਚ ਉਹਨਾਂ ਨੇ ਆਪਣੇ ਪਤੀ ਫਰਹਾਨ ਮਿਰਜ਼ਾ ਤੋਂ ਤਲਾਕ ਲਿਆ ਸੀ । ਸਾਲ 2006 ਵਿੱਚ ਉਹਨਾਂ ਨੇ ਭਰਤ ਨਰ ਸਿੰਘ ਨਾਲ ਵਿਆਹ ਕੀਤਾ, ਪਰ ਵਿਆਹ ਤੋਂ ਇਕ ਸਾਲ ਬਾਅਦ ਹੀ ਉਸ ਨੇ ਤਲਾਕ ਲੈ ਲਿਆ ਸੀ ।

https://www.instagram.com/p/BvRIzrBHQkp/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network