Advertisment

151 ਵੇਂ ਕੈਨੇਡਾ ਡੇ ਤੇ ਪੰਜਾਬੀ ਭਾਈਚਾਰੇ ਨੂੰ ਬਰਕਰਾਰ ਰੱਖ ਰਿਹਾ ਹੈ ਬਰੇਮਪਟਨ ਦਾ ਇਹ ਮੇਲਾ

author-image
By Rajan Sharma
New Update
151 ਵੇਂ ਕੈਨੇਡਾ ਡੇ ਤੇ ਪੰਜਾਬੀ ਭਾਈਚਾਰੇ ਨੂੰ ਬਰਕਰਾਰ ਰੱਖ ਰਿਹਾ ਹੈ ਬਰੇਮਪਟਨ ਦਾ ਇਹ ਮੇਲਾ
Advertisment

ਕੱਲ ਸੀ ਮਿੰਨੀ ਪੰਜਾਬ ਦਾ ਦਿਨ ਮਤਲੱਬ ਕਿ ਕੈਨੇਡਾ ਡੇ| ਇੱਕ ਜੁਲਾਈ ਨੂੰ ਦੁਨੀਆ ਭਰ ਵਿੱਚ 151 ਵਾਂ ਕੈਨੇਡਾ ਦਿਵਸ canada day ਮਨਾਇਆ ਗਿਆ ਜਿਸਦੇ ਚੱਲਦੇ ਹਰ ਪਾਸੇ ਬਹੁਤ ਰੌਣਕਾਂ ਦੇਖਣ ਨੂੰ ਮਿਲੀਆਂ| ਲੋਕ ਇਸ ਦਿਨ ਨੂੰ ਆਪਣੇ ਆਪਣੇ ਤਰੀਕੇ ਨਾਲ ਮਨਾਉਂਦੇ ਹਨ| ਕੋਈ ਇਸਨੂੰ ਘੁੰਮ ਫਿਰਕੇ ਮਨਾਉਂਦਾ ਹੈ ਅਤੇ ਕੋਈ ਮੇਲਿਆਂ ਆਦਿ ਵਿੱਚ ਸ਼ਰੀਕ ਹੋਕੇ| ਇਸ ਦਿਨ ਨੂੰ ਵੱਖ ਵੱਖ ਸਿਆਸਤਦਾਨਾਂ ਦੁਆਰਾ ਵੀ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਲੋਕਾਂ ਨੂੰ ਮੁਬਾਰਕਬਾਦ ਦਿਤਿਆਂ ਗਈਆਂ|

Advertisment
 

ਕੈਨੇਡਾ ਡੇ ਦੇ ਚੱਲਦੇ ਬਰੇਮਪਟਨ ਦੇ ਫੇਅਰਗਰਾਉਂਡ ਵਿੱਖੇ ਇਹ ਦਿਨ ਬੜੇ ਜੋਰਾਂ ਸ਼ੋਰਾ ਨਾਲ ਮਨਾਇਆ ਗਿਆ| 151ਵੇਂ ਕੈਨੇਡਾ ਡੇ ਨੂੰ ਸਮਰਪਿਤ ਦੋ ਦਿਨ ਦਾ ਮੇਲਾ ਫੇਅਰਗਰਾਉਂਡ ਵਿੱਚ ਸੱਭ ਦੁਆਰਾ ਬੜੇ ਜਸ਼ਨਾਂ ਨਾਲ ਮਨਾਇਆ ਜਾ ਰਿਹਾ ਹੈ| ਜਿਸ ਵਿੱਚ ਕੈਨੇਡਾ ਬੈਠੇ ਪੰਜਾਬੀ ਭਾਈਚਾਰੇ ਨੂੰ ਪੰਜਾਬ ਦੇ ਮੇਲੇ ਵਰਗਾ ਪੂਰਾ ਮਾਹੌਲ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਂਦੇ ਕਈ ਪੰਜਾਬੀ ਗਾਇਕਾਂ punjabi singers ਦੁਆਰਾ ਇਸ ਵਿੱਚ ਲੋਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ| ਗਾਇਕ ਜਿਵੇਂ ਕਿ ਗਗਨ ਕੋਕਰੀ,ਗੁਰਨਾਮ ਭੁੱਲਰ,ਸਿਮੀ ਚਹਿਲ ਆਦਿ ਨੇ ਮਿਲਕੇ ਖੂਬ ਰੌਣਕਾਂ ਲਾਈਆਂ| ਦੋ ਦਿਨ ਲਈ ਪ੍ਰਬੰਦ ਕੀਤੇ ਇਸ ਮੇਲੇ ਵਿੱਚ ਖ਼ਾਸ ਤੋਰ ਤੇ ਇੱਕ ਟ੍ਰਕਿੰਗ ਸ਼ੋਅ ਦਾ ਵੀ ਇੰਤਜਾਮ ਕੀਤਾ ਜਾ ਰਿਹਾ ਹੈ|

canada day  
Advertisment

Stay updated with the latest news headlines.

Follow us:
Advertisment
Advertisment
Latest Stories
Advertisment