ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਬਾਹੂਬਲੀ-2 ਦੇ ਤੋੜੇ ਸਾਰੇ ਰਿਕਾਡ

Written by  Aaseen Khan   |  November 22nd 2018 11:13 AM  |  Updated: November 22nd 2018 02:24 PM

ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਬਾਹੂਬਲੀ-2 ਦੇ ਤੋੜੇ ਸਾਰੇ ਰਿਕਾਡ

ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਬਾਹੂਬਲੀ-2 ਦੇ ਤੋੜੇ ਸਾਰੇ ਰਿਕਾਡ , ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਮੋਸ੍ਟ ਅਵੇਟਡ ਫਿਲਮ 2.0 ਨੂੰ ਰਿਲੀਜ਼ ਹੋਣ 'ਚ 1 ਹਫਦਾ ਬਾਕੀ ਹੈ। ਇਸਨੂੰ ਲੈ ਕੇ ਦਰਸ਼ਕਾਂ ਦੇ ਵਿੱਚ ਜ਼ਬਰਦਸਤ ਮਾਹੌਲ ਬਣਿਆ ਹੋਇਆ ਹੈ। ਵਿਸ਼ਾਲ ਬਜਟ ਫਿਲਮ ਨੇ ਰਿਲੀਜ ਤੋਂ ਪਹਿਲਾਂ ਹੀ ਸਾਊਥ ਸੁਪਰ ਸਟਾਰ ਪ੍ਰਭਾਸ ਦੀ ਫਿਲਮ 'ਬਾਹੂਬਲੀ'- 2 ਦਾ ਰਿਕਾਰਡ ਤੋੜ ਦਿੱਤਾ ਹੈ। ਸਕਰੀਨ ਆਕਿਊਪੇਂਸੀ ਦੇ ਮਾਮਲੇ 'ਚ ਰਜਨੀਕਾਂਤ ਦੀ ਮੂਵੀ ਨੇ ਬਾਹੂਬਲੀ - 2 ਨੂੰ ਪਛਾੜ ਦਿੱਤਾ ਹੈ।

https://twitter.com/akshaykumar/status/1065477260012998656?ref_src=twsrc%5Etfw%7Ctwcamp%5Etweetembed%7Ctwterm%5E1065477260012998656&ref_url=https%3A%2F%2Faajtak.intoday.in%2Fstory%2Fwhat-rajinikanth-film-2-0-beats-baahubali-2-before-its-release-tmov-1-1042244.html

ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਮੁਤਾਬਕ 2.0 ਨੂੰ ਭਾਰਤ ਵਿੱਚ 6600 - 6800 ਸਕਰੀਂਨਜ਼ ਉੱਤੇ ਰਿਲੀਜ਼ ਕੀਤਾ ਜਾਵੇਗਾ। ਜਦੋਂ ਕਿ ਬਾਹੂਬਲੀ - 2 ਨੂੰ ਤਕਰੀਬਨ 6500 ਸਕਰੀਂਨਜ਼ ਉੱਤੇ ਰਿਲੀਜ਼ ਕੀਤਾ ਗਿਆ ਸੀ। ਰਜਨੀ ਦੀ ਫਿਲਮ ਨੂੰ ਨਾਰਥ ਇੰਡਿਆ ਬੇਲਟ ਵਿੱਚ 4000 ਤੋਂ 4100 ਸਕਰੀਂਨਜ਼ ਮਿਲੀਆਂ ਹਨ। ਉਥੇ ਹੀ 2.0 ਆਂਧਰਾ ਅਤੇ ਤੇਲੰਗਾਨਾ 'ਚ 1200 ਤੋਂ 1250 ਸਕਰੀਂਨਜ਼ ਉੱਤੇ ਰਿਲੀਜ਼ ਹੋਵੇਗੀ। ਫਿਲਮ ਨੂੰ ਤਾਮਿਲਨਾਡੂ 'ਚ 600 ਤੋਂ 625 , ਕੇਰਲ ਵਿੱਚ 500 - 525 ਅਤੇ ਕਰਨਾਟਕ ਵਿੱਚ 300 ਸਕਰੀਂਨਜ਼ 'ਤੇ ਰਿਲੀਜ਼ ਕੀਤੇ ਜਾਣ ਦੀ ਖਬਰ ਹੈ।

Waiting Film 2.0

ਇਸਦੇ ਇਲਾਵਾ 2.0 ਦੀ ਐਂਡਵਾਂਸ ਬੁਕਿੰਗ ਦੇ ਰਾਹੀਂ 120 ਕਰੋੜ ਰੁਪਏ ਦੀ ਕਮਾਈ ਦੀ ਵੀ ਗੱਲ ਕਹੀ ਜਾ ਰਹੀ ਹੈ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। 2.0 ਪਹਿਲੀ ਤਮਿਲ ਫਿਲਮ ਹੈ ਜੋ ਸਿਨੇਮਾ ਘਰਾਂ 'ਚ ਰਿਲੀਜ਼ ਤੋਂ ਪਹਿਲਾਂ ਹੀ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋ ਗਈ ਹੈ। ਇਸਦਾ ਬਜਟ ਕਰੀਬ 600 ਕਰੋੜ ਦੱਸਿਆ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network